ਨਾਜਾਇਜ਼ ਮਾਈਨਿੰਗ ਮਾਮਲੇ ‘ਚ ਕਾਂਗਰਸੀ ਆਗੂ ਗ੍ਰਿਫ਼ਤਾਰ, 4 ਮਹੀਨੇ ਤੋਂ ਸੀ ਤਲਾਸ਼, ਸਾਥੀਆਂ ਨੇ ਥਾਣਾ ਘੇਰ ਕੇ…  

ਨਾਜਾਇਜ਼ ਮਾਈਨਿੰਗ ਮਾਮਲੇ ‘ਚ ਕਾਂਗਰਸੀ ਆਗੂ ਗ੍ਰਿਫ਼ਤਾਰ, 4 ਮਹੀਨੇ ਤੋਂ ਸੀ ਤਲਾਸ਼, ਸਾਥੀਆਂ ਨੇ ਥਾਣਾ ਘੇਰ ਕੇ…

ਪਠਾਨਕੋਟ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਇਕ ਕਾਂਗਰਸੀ ਆਗੂ ਨੂੰ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਖਬਰ ਹੈ। ਉਕਤ ਕਾਂਗਰਸੀ ਆਗੂ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਭਗੌੜਾ ਚੱਲ ਰਿਹਾ ਸੀ। ਉਕਤ ਮੁਲਜ਼ਮ ਕਾਂਗਰਸ ਦਾ ਪਠਾਨਕੋਟ ਨਗਰ ਨਿਗਮ ਅਧੀਨ ਪੈਂਦੇ ਵਾਰਡ ਮਾਮੂਨ ਤੋਂ ਕੌਂਸਲਰ ਹੈ ਅਤੇ ਮੁਲਜ਼ਮ ਦਾ ਨਾਮ ਅਮਿਤ ਕੁਮਾਰ ਹੈ। ਮੁਲਜ਼ਮ ਅਮਿਤ ਕੁਮਾਰ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਬਮਿਆਲ ਪੁਲਿਸ ਨੇ ਦਿੱਤੀ ਹੈ।

ਉਕਤ ਮਾਮਲੇ ਵਿਚ ਕਰੀਬ 4 ਮਹੀਨੇ ਪਹਿਲਾਂ ਮੁਲਜ਼ਮ ਅਮਿਤ ਕੁਮਾਰ ਖਿਲਾਫ ਸੁਜਾਨਪੁਰ ‘ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ ਸੀ। ਮੁਲਜ਼ਮ ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਦੇ ਕਰੀਬੀਆਂ ‘ਚੋਂ ਇਕ ਹਨ। ਇਸ ਲਈ ਹੀ ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਰੇਸ਼ ਪੁਰੀ ਨੇ ਪਾਰਟੀ ਸਮਰਥਕਾਂ ਨਾਲ ਥਾਣਾ ਸੁਜਾਨਪੁਰ ਨੂੰ ਘੇਰ ਕੇ ਬਾਹਰ ਧਰਨਾ ਵੀ ਦਿੱਤਾ ਸੀ। ਪਰ ਅੱਜ ਪੁਲਿਸ ਨੇ ਮੁਲਜ਼ਮ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਹ ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਦੇ ਕਰੀਬੀਆਂ ‘ਚੋਂ ਇਕ ਹਨ। ਦੱਸ ਦਈਏ ਕਿ ਕਰੀਬ 4 ਮਹੀਨੇ ਪਹਿਲਾਂ ਮੁਲਜ਼ਮ ਅਮਿਤ ਕੁਮਾਰ ਖਿਲਾਫ ਸੁਜਾਨਪੁਰ ‘ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਰੇਸ਼ ਪੁਰੀ ਨੇ ਪਾਰਟੀ ਸਮਰਥਕਾਂ ਨਾਲ ਥਾਣਾ ਸੁਜਾਨਪੁਰ ਦੇ ਬਾਹਰ ਧਰਨਾ ਵੀ ਦਿੱਤਾ ਸੀ।

error: Content is protected !!