BIG BREAKING; ਸ੍ਰੀਨਗਰ ਨੇੜੇ ਜਵਾਨਾਂ ਦੀ ਬੱਸ ਡਿੱਗੀ ਨਦੀ ‘ਚ, 10 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਤੇ 30 ਜਣੇ ਗੰਭੀਰ ਜ਼ਖਮੀ…

BIG BREAKING; ਸ੍ਰੀਨਗਰ ਨੇੜੇ ਜਵਾਨਾਂ ਦੀ ਬੱਸ ਡਿੱਗੀ ਨਦੀ ‘ਚ, 6 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਤੇ 30 ਜਣੇ ਗੰਭੀਰ ਜ਼ਖਮੀ…


ਸ੍ਰੀਨਗਰ (ਵੀਓਪੀ ਬਿਊਰੋ) ਜੰਮੂ-ਕਸ਼ਮੀਰ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਭਿਆਨਕ ਸੜਕ ਹਾਦਸੇ ਵਿਚ 10 ਤੋਂ ਜਿਆਦਾ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਯਾਤਰਾ ਦੌਰਾਨ ਆਪਣੀ ਡਿਊਟੀ ਤੋਂ ਬਾਅਦ 37 ਆਈਟੀਬੀਪੀ ਜਵਾਨਾਂ ਅਤੇ ਜੰਮੂ-ਕਸ਼ਮੀਰ ਦੇ 2 ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਸਿਵਲ ਬੱਸਪਹਿਲਗਾਮ ਦੇ ਫਰਿਸਲਾਨ ਵਿੱਚ ਇੱਕ ਸੜਕ ਕਿਨਾਰੇ ਨਦੀ ਦੇ ਬੈੱਡ ਤੋਂ ਹੇਠਾਂ ਡਿੱਗ ਗਈ।


ਮੁੱਢਲੀ ਜਾਂਚ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਬਰੇਕ ਫੇਲ੍ਹ ਹੋ ਗਈ ਸੀ। ਜਿਸ ਕਾਰਨ ਬੱਸ ਲਿੱਦੜ ਦਰਿਆ ਵਿਚ ਡਿੱਗ ਗਈ। ਜ਼ਖਮੀਆਂ ਨੂੰ ਨਜ਼ਦੀਕੀ ਸ੍ਰੀਨਗਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।ਇਸ ਹਾਦਸੇ ਵਿੱਚ ਆਈਟੀਬੀਪੀ ਦੇ 25 ਜਵਾਨ ਅਤੇ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

error: Content is protected !!