ਕਾਂਗਰਸੀ ਆਪਣਾ ਖੁਦ ਹੀ ਕੱਢ ਰਹੇ ਜਲੂਸ: ਕਾਂਗਰਸੀ ਵਿਧਾਇਕ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਤੀ ਚੁਣੌਤੀ, ਕਿਹਾ ਹਿੰਮਤ ਹੈ ਤਾਂ ਮੈਨੂੰ ਪਾਰਟੀ ‘ਚੋਂ ਕੱਢੋ…

ਕਾਂਗਰਸੀ ਆਪਣਾ ਖੁਦ ਹੀ ਕੱਢ ਰਹੇ ਜਲੂਸ: ਕਾਂਗਰਸੀ ਵਿਧਾਇਕ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਤੀ ਚੁਣੌਤੀ, ਕਿਹਾ ਹਿੰਮਤ ਹੈ ਤਾਂ ਮੈਨੂੰ ਪਾਰਟੀ ‘ਚੋਂ ਕੱਢੋ…

ਵੀਓਪੀ ਬਿਊਰੋ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਭਾਜਪਾ ਨੇਤਾ ਸੁਨੀਲ ਜਾਖੜ ਦੇ ਭਤੀਜੇ ਅਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਪ੍ਰਧਾਨ ਨੂੰ ਉਨ੍ਹਾਂ ਕੋਲੋਂ ਕੋਈ ਡਰ ਹੈ ਤਾਂ ਉਹ ਮੈਨੂੰ ਪਾਰਟੀ ਵਿਚੋਂ ਕੱਢ ਦੇਣ। ਉਨ੍ਹਾਂ ਕਿਹਾ ਕਿ ਗੱਲਾਂ ਨਾ ਕਰ ਕੇ ਕੋਈ ਹਿੰਮਤ ਵਾਲਾ ਕੰਮ ਕਰਨਾ ਚਾਹੀਦਾ ਹੈ। ਦਰਅਸਲ ਜਦ ਤੋਂ ਸੁਨੀਲ ਜਾਖੜ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੈ ਤਾਂ ਵਿਧਾਇਕ ਸੰਦੀਪ ਜਾਖੜ ਵੀ ਕਦੇ ਕਦੇ ਰਾਜਾ ਵੜਿੰਗ ਦੇ ਨਿਸ਼ਾਨੇ ਤੇ ਆਏ ਹਨ।

ਦਰਅਸਲ ਬੀਤੇ ਐਤਵਾਰ ਨੂੰ ਵੀ ਤਿਰੰਗਾ ਯਾਤਰਾ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਬਹੋਰ ਵਿਚ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਬੋਹਰ ਵਾਸੀਆਂ ਨੂੰ ਦੂਹਰੀ ਆਜਾਦੀ ਮਿਲੀ ਹੈ, ਇਕ 75 ਸਾਲਾਂ ਆਜ਼ਾਦੀ ਦਿਹਾੜਾ ਤੇ ਦੂਜਾ ਜਾਖੜਾਂ ਕੋਲੋ ਆਜ਼ਾਦੀ ਮਿਲੀ ਹੈ ਜੋ ਕਿ ਕਾਂਗਰਸ ਤੇ ਕਬਜ਼ਾ ਕਰ ਤੇ ਬੈਠੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਵਿਧਾਇਕ ਸੰਦੀਪ ਜਾਖੜ ਨੂੰ ਵੀ ਖੁਦ ਹੀ ਕਾਂਗਰਸ ਵਿੱਚੋ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਦੇ ਜਵਾਬ ਵਿਚ ਹੀ ਵਿਧਾਇਕ ਸੰਦੀਪ ਜਾਖੜ ਨੇ ਰਾਜਾ ਵੜਿੰਗ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਜਾ ਵੜਿੰਗਦੀ ਅਪਰਿਪੱਕਤਾ ਨੂੰ ਦਰਸਾਉਂਦਾ ਹੈ।’ ਉਨ੍ਹਾਂ ਕਿਹਾ ਕਿ ਜੇਕਰ ਉਹ ਸੰਦੀਪ ਜਾਖੜ ਤੋਂ ਡਰਦੇ ਹਨ ਜਾਂ ਉਨ੍ਹਾਂ ਨੂੰ ਮੇਰੇ ਤੋਂ ਐਲਰਜੀ ਹੈ ਜਾਂ ਉਹ ਮੈਨੂੰ ਪਸੰਦ ਨਹੀਂ ਕਰਦੇ ਅਤੇ ਮੈਨੂੰ ਪਾਰਟੀ ਵਿਚ ਨਹੀਂ ਚਾਹੁੰਦੇ ਤਾਂ ਉਹ ਪਾਰਟੀ (ਪੰਜਾਬ ਇਕਾਈ) ਦੇ ਪ੍ਰਧਾਨ ਹਨ। ਇਹ ਉਨ੍ਹਾਂ ਦਾ ਅਧਿਕਾਰ ਖੇਤਰ ਹੈ, ਮੈਨੂੰ ਨੋਟਿਸ ਦੇ ਕੇ ਪਾਰਟੀ ਤੋਂ ਬਾਹਰ ਕੱਢ ਦਿਓ। ਉਨ੍ਹਾਂ ਨੂੰ ਕੌਣ ਰੋਕਦਾ ਹੈ?

error: Content is protected !!