ਕਨੈਡਾ ਵਿਖੇ ਸਰੀ ਦੇ ਮੇਅਰ ਡੱਗ ਮੈਕਲਮ ਨੇ ਪਰਮਜੀਤ ਸਿੰਘ ਰਾਣਾ ਨੂੰ ਕੀਤਾ ਸਨਮਾਨਿਤ

ਕਨੈਡਾ ਵਿਖੇ ਸਰੀ ਦੇ ਮੇਅਰ ਡੱਗ ਮੈਕਲਮ ਨੇ ਪਰਮਜੀਤ ਸਿੰਘ ਰਾਣਾ ਨੂੰ ਕੀਤਾ ਸਨਮਾਨਿਤ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਸਰੀ ਸ਼ਹਿਰ ਦੇ ਮੇਅਰ ਡੱਗ ਮੈਕਲਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਦਾ ਕੈਨੇਡਾ ਆਉਣ ਉਤੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਸਥਾਨਕ ਕੌਂਸਲਰ ਮਨਦੀਪ ਨਾਗਰਾ ਅਤੇ ਪੰਥਕ ਸ਼ਖਸ਼ੀਅਤ ਗੁਰਮੀਤ ਸਿੰਘ ਬੌਬੀ ਦੀ ਮੌਜੂਦਗੀ ਵਿੱਚ ਰਾਣਾ ਨੂੰ ਸਨਮਾਨਿਤ ਕਰਦੇ ਹੋਏ ਮੇਅਰ ਡੱਗ ਮੈਕਲਮ ਨੇ ਖੁਸ਼ੀ ਜਤਾਈ।

ਦਿੱਲੀ ਕਮੇਟੀ ਮੈਂਬਰ ਰਾਣਾ ਨੇ ਇਸ ਮੌਕੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਨੂੰ ਆਪਣੇ ਰੰਗ ਵਿੱਚ ਰੰਗ ਦਿੱਤਾ ਹੈ। ਆਪਣੀ ਮਿਹਨਤ ਅਤੇ ਲਗਨ ਦੇ ਨਾਲ ਬਾਹਰ ਵਸਦੇ ਸਿੱਖਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਨੂੰ ਵੀ ਬਰਕਰਾਰ ਰੱਖਿਆ ਹੈ। ਜੇਕਰ ਪੰਜਾਬ ਵਿੱਚ ਪੰਜਾਬੀਆਂ ਨਾਲ ਕੋਈ ਅਣਸੁਖਾਵੀਂ ਜਾਂ ਸੁਖਾਵੀਂ ਘਟਨਾ ਵਾਪਰਦੀ ਹਾਂ ਤਾਂ ਬਾਹਰ ਬੈਠੇ ਪੰਜਾਬੀ ਉਥੇ ਨਹੀਂ ਹੋਣ ਦੇ ਬਾਵਜੂਦ ਹਰ ਖੁਸ਼ੀ ਅਤੇ ਗਮ ਵਿੱਚ ਪੰਜਾਬ ਨਾਲ ਖੜ੍ਹੇ ਹੁੰਦੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਨੇ ਵੀ ਪੰਜਾਬੀਆਂ ਨੂੰ ਕੌਮਾਂਤਰੀ ਪੱਧਰ ਉਤੇ ਨਜ਼ਦੀਕ ਕਰ ਦਿੱਤਾ ਹੈ। ਇਸ ਲਈ ਮੈਂ ਆਸ਼ ਕਰਦਾ ਹਾਂ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਿਆਂ ਸਾਡੇ ਵਿਦੇਸ਼ੀ ਪੰਜਾਬੀ ਸਾਡਾ ਮਾਣ ਵਧਾਉਂਦੇ ਰਹਿਣਗੇ। ਕਰੋਨਾ ਦੇ ਸਮੇਂ ਸਮੁੱਚੀ ਮਨੁੱਖਤਾ ਦੀ ਸੰਸਾਰ ਪੱਧਰ ਉਤੇ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਸੇਵਾਵਾਂ ਨੂੰ ਚੇਤੇ ਕਰਦਿਆਂ ਰਾਣਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਗੁਰੂ ਸਿਧਾਂਤਾਂ ਦੀ ਗੱਲ ਹਮੇਸ਼ਾ ਅੱਗੇ ਹੋ ਕੇ ਕੀਤੀ ਹੈਂ। ਇਹੀ ਕਾਰਨ ਹੈ ਕਿ ਸਿੱਖਾਂ ਨੂੰ ਹਰ ਥਾਂ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।

error: Content is protected !!