ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ:- ਵੈਰੜ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ:- ਵੈਰੜ

ਸਾਈਕਲਾ ਤੇ ਜਾ ਖਟਕੜ ਕਲਾਂ ਤੋਂ ਲਿਆਂਦੀ ਪਵਿੱਤਰ ਮਿੱਟੀ 28 ਨੂੰ ਹੁਸੈਨੀ ਵਾਲਾ ਵਿਖੇ ਲਗਾਇਆ ਜਾਵੇਗਾ ਤਿ੍ਵੈਣੀ ਬੂਟਾ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਛੁੱਟੀ ਕਰਨ ਦੀ ਕੀਤੀ ਮੰਗ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )

ਦੇਸ਼ ਵਾਸੀਆਂ ਗਲੋਂ ਗੁਲਾਮੀ ਵਾਲਾ ਜੂਲਾ ਲਾਹੁਣ ਲਈ ਚੜ੍ਹਦੀ ਉਮਰੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਜਿਸ ਸਬੰਧੀ ਲੋੜੀਂਦੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਨੇ ਅੱਜ ਹੁਸੈਨੀਵਾਲਾ ਰਾਈਡਰਸ ਫਿਰੋਜ਼ਪੁਰ ਦੇ ਮੈਬਰ ਸਾਈਕਲਿਸਟ ਅਮਨ ਸ਼ਰਮਾ , ਇੰਜਨੀਅਰ ਗੁਰਮੁਖ ਸਿੰਘ, ਇੰਜੀਨੀਅਰ ਨਵਨੀਤ ਕੁਮਾਰ ਵੱਲੋਂ ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਤੋਂ ਲਿਆਂਦੀ ਪਵਿੱਤਰ ਮਿੱਟੀ ਨੂੰ ਸੰਭਾਲਦਿਆ ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਨ ਉਪਰੰਤ ਕੀਤਾ ।

ਸੁਸਾਇਟੀ ਆਗੂ ਸੋਹਣ ਸਿੰਘ ਸੋਢੀ ਨੇ ਦੱਸਿਆ ਕਿ ਤਿੰਨੋ ਸਾਈਕਲਿਸਟ ਬੀਤੇ ਦਿਨ ਸੁਬ੍ਹਾ ਚਾਰ ਵਜੇ ਫਿਰੋਜ਼ਪੁਰ ਤੋਂ ਖਟਕੜ ਕਲਾਂ ਵੱਲ ਸਾਇਕਲਾ ਤੇ ਰਵਾਨਾ ਹੋਏ ਸਨ ਜੋ ਉੱਥੇ ਨਤਮਸਤਕ ਹੋ ਵਾਪਸ ਪਰਤਣ ਸਮੇ ਉੱਥੋ ਪਵਿੱਤਰ ਮਿੱਟੀ ਨਾਲ ਲੈ ਕੇ ਆਏ ਹਨ । ਸੁਸਾਇਟੀ ਆਗੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਹਾਰ ਪਾ ਕੇ ਸਵਾਗਤ ਕੀਤਾ ਅਤੇ ਦੱਸਿਆ ਕਿ ਲਿਆਂਦੀ ਪਵਿੱਤਰ ਮਿੱਟੀ ਨੂੰ ਫ਼ਿਰੋਜ਼ਪੁਰ ਤੋਂ ਹੁਸੈਨੀ ਵਾਲਾ ਤੱਕ ਵਿਸ਼ਾਲ ਜਾਗਰੂਕਤਾ ਮਾਰਚ ਕੱਢ 28 ਸਤੰਬਰ ਨੂੰ ਹੁਸੈਨੀ ਵਾਲਾ ਸਮਾਰਕਾਂ ਤੇ ਲਿਜਾਇਆ ਜਾਵੇਗਾ ਜਿੱਥੇ ਸ਼ਹੀਦੀ ਸਮਾਰਕਾਂ ਤੇ ਨਤਮਸਤਕ ਹੋਣ ਉਪਰੰਤ ਤਿ੍ਵੈਣੀ ਦਾ ਬੂਟਾ ਲਗਾਇਆ ਜਾਵੇਗਾ । ਸੁਸਾਇਟੀ ਪ੍ਰਧਾਨ ਵੇਡ ਨੇ ਦੱਸਿਆ ਕਿ 28 ਸਤੰਬਰ ਨੂੰ ਸਵੇਰੇ ਨੌੰ ਵਜੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਤੋਂ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਜੋ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਸ਼ਹਿਰ ਛਾਉਣੀ ਦੇ ਵੱਖ ਵੱਖ ਬਜ਼ਾਰਾ ਚੋ ਹੁੰਦਾ ਹੋਇਆ ਹੁਸੈਨੀਵਾਲਾ ਸਮਾਰਕ ਤੇ ਪਹੁੰਚ ਸਮਾਪਤ ਹੋਵੇਗਾ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਿੱਟੇ ਕੁੜਤੇ ਪਜ਼ਾਮੇ ਪਾ ਬਸੰਤੀ ਦਸਤਾਰਾਂ ਸਜਾ ਕੇ ਮਾਰਚ ਵਿਚ ਸ਼ਾਮਲ ਹੋਣ ਅਤੇ ਸਮਾਰਕ ਤੇ ਜਾ ਦੇਸ਼ ਦੇ ਸਪੂਤ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ । ਸਵਾਗਤ ਕਰਨ ਵਾਲਿਆਂ ਵਿਚ ਸੋਹਣ ਸਿੰਘ ਸੋਢੀ, ਸੰਤੋਖ ਸਿੰਘ ਸੰਧੂ ਐਸ ਡੀ ਓ , ਪੁਸ਼ਪਿੰਦਰ ਸਿੰਘ ਸ਼ੈਲੀ ਸੰਧੂ ਬਸਤੀ ਭਾਗ ਸਿੰਘ, ਗੁਰਮੀਤ ਸਿੰਘ ਸਿੱਧੂ ਮੱਲੂਵਾਲਾ , ਮਨਦੀਪ ਸਿੰਘ ਜੋਨ, ਈਸ਼ਵਰ ਸ਼ਰਮਾ ਬਜੀਦਪੁਰ , ਪ੍ਰਗਟ ਸਿੰਘ ਸੋਡੇ ਵਾਲਾ , ਹਰਬੀਰ ਸਿੰਘ ਸੰਧੂ

ਆਦਿ ਨੇ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਰਾਤ ਨੂੰ ਘਰਾਂ ਚ ਘਿਓ ਦੇ ਦੀਵੇ ਬਾਲਣ ਉੱਥੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 28 ਸਤੰਬਰ ਛੁੱਟੀ ਐਲਾਨੀ ਜਾਵੇ ।

ਫੋਟੋ:
ਖਟਕੜ ਕਲਾਂ ਤੋਂ ਪਵਿੱਤਰ ਮਿੱਟੀ ਲਿਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਨੂੰ ਸੌਂਪਣ ਸਮੇਂ ਸਾਈਕਲਿਸਟ ਅਮਨ ਸ਼ਰਮਾ , ਇੰਜਨੀਅਰ ਗੁਰਮੁਖ ਸਿੰਘ , ਇੰਜੀਨੀਅਰ ਨਵਨੀਤ ਕੁਮਾਰ ਆਦਿ

error: Content is protected !!