Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਗਾਇਕਾ ਜੈਨੀ ਜੋਹਲ ਨੂੰ ਮਿਲ ਰਹੀਆਂ ਧਮਕੀਆਂ, ਸਿੱਧੂ ਮੂਸੇਵਾਲਾ ਦਾ ਪਰਿਵਾਰ ਆਇਆ ਹਮਾਇਤ ਵਿਚ, ਕਿਹਾ ਜੇ ਜੈਨੀ ਨੂੰ ਕੁਝ ਹੋਇਆ ਤਾਂ ਅਸੀਂ…
Latest News
Punjab
ਗਾਇਕਾ ਜੈਨੀ ਜੋਹਲ ਨੂੰ ਮਿਲ ਰਹੀਆਂ ਧਮਕੀਆਂ, ਸਿੱਧੂ ਮੂਸੇਵਾਲਾ ਦਾ ਪਰਿਵਾਰ ਆਇਆ ਹਮਾਇਤ ਵਿਚ, ਕਿਹਾ ਜੇ ਜੈਨੀ ਨੂੰ ਕੁਝ ਹੋਇਆ ਤਾਂ ਅਸੀਂ…
October 10, 2022
Voice of Punjab
ਗਾਇਕਾ ਜੈਨੀ ਜੋਹਲ ਨੂੰ ਮਿਲ ਰਹੀਆਂ ਧਮਕੀਆਂ, ਸਿੱਧੂ ਮੂਸੇਵਾਲਾ ਦਾ ਪਰਿਵਾਰ ਆਇਆ ਹਮਾਇਤ ਵਿਚ, ਕਿਹਾ ਜੇ ਜੈਨੀ ਨੂੰ ਕੁਝ ਹੋਇਆ ਤਾਂ ਅਸੀਂ…
ਪੰਜਾਬ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਪਰਿਵਾਰ ਨੂੰ ਇਨਸਾਫ ਦੇਣ ਸਬੰਧੀ ਗਾਏ ਗਏ ਗੀਤ ‘ਲੈਟਰ ਟੂ ਸੀਐਮ’ ਨੂੰ ਲੈ ਕੇ ਗਾਇਕਾ ਜੈਨੀ ਜੋਹਲ ਨੂੰ ਧਮਕੀਆਂ ਮਿਲਣ ਲੱਗੀਆਂ ਹਨ। ਜੈਨੀ ਜੋਹਲ ਨੇ ਗੀਤ ਲੈਟਰ ਟੂ ਸੀਐਮ ਰਾਹੀਂ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਹਾਲਾਂਕਿ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਪੰਜਾਬ ਦੀ ਸਿਆਸਤ ਭੱਖ ਗਈ। ਉਧਰ,ਗਾਇਕਾ ਨੂੰ ਐਫਆਈਆਰ ਦਰਜ ਕਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ।
ਜੈਨੀ ਜੌਹਲ ਦੇ ਗੀਤ ਨੂੰ ਸੁਣਨ ਤੋਂ ਬਾਅਦ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਾਇਕਾ ਦੇ ਸਮਰਥਨ ਵਿੱਚ ਉੱਤਰੇ ਹਨ। ਮੂਸੇਵਾਲਾ ਦੇ ਮਾਪਿਆਂ ਨੇ ਮਾਨ ਸਰਕਾਰ ‘ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਇਨਸਾਫ਼ ਮੰਗਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ ਹੈ। ਗਾਇਕਾ ਜੈਨੀ ਜੌਹਲ ਨੂੰ ‘LETTER TO CM ਗਾਉਣ ‘ਤੇ ਐਫਆਰਆਈ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਸ ਦੌਰਾਨ ਗੱਲ ਕਰਦਿਆਂ ਮੂਸੇਵਾਲਾ ਦੀ ਮਾਂ ਨੇ ਕਿਹਾ ਕਿ ਜੇ ਜੈਨੀ ਜੌਹਲ ਨੂੰ ਜੈਨੀ ਜੋਹਲ ਉਤੇ ਐਫਆਈਆਰ ਕਰਨੀ ਹੈ ਤਾਂ ਪਹਿਲਾਂ ਸਾਡੇ ਉਤੇ ਐਫਆਈਆਰ ਕੀਤੀ ਜਾਵੇ। ਅਸੀਂ ਵੀ ਜੇਲ੍ਹ ਜਾਣ ਨੂੰ ਤਿਆਰ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਜੈਨੀ ਨੇ ਨਾ ਸਿਰਫ਼ ਸਾਡਾ ਦੁੱਖ, ਦਰਦ ਸੁਣਾਇਆ ਬਲਕਿ ਇ ਵੀ ਕਿਹਾ ਕਿ ਅੱਜ ਸਰਕਾਰ ਲਈ ਸਾਡਾ ਦਰਦ ਸੁਣਨਾ ਔਖਾ ਹੋ ਗਿਆ।
ਉਧਰ, ਉਨ੍ਹਾਂ ਪੂਰੀ ਪੰਜਾਬੀ ਇੰਡਸਟਰੀ ਦੇ ਚੁੱਪ ਰਹਿਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਇੱਕ-ਦੋ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੀ ਪੰਜਾਬੀ ਇੰਡਸਟਰੀ ਇਸ ਮਸਲੇ ’ਤੇ ਚੁੱਪ ਹੈ ਤੇ ਸਿੱਧੂ ਦੇ ਹੱਕ ’ਚ ਆਵਾਜ਼ ਚੁੱਕਣ ਵਾਲੀਆਂ ਦੋਵੇਂ ਕਲਾਕਾਰ ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਲਈ ਪੰਜਾਬ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰਹਾਜ਼ਰ ਸਨ ਅਤੇ ਹੁਣ ਮੁੜ ਸੰਘਰਸ਼ ਵਿੱਚ ਜੁਟ ਗਏ ਹਨ। ਉਹ ਪਿੰਡ ਮੂਸਾ ਵਿੱਚ ਪਹੁੰਚੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।
Post navigation
ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਹੈਵਾਨੀਅਤ, 8 ਮਹੀਨੇ ਦੀ ਧੀ ‘ਤੇ ਪਿਸਤੌਲ ਤਾਣ ਕੇ ਕਿਰਾਏਦਾਰ ਮਹਿਲਾ ਨਾਲ ਕੀਤਾ ਜਬਰ ਜਨਾਹ, ਮੌਕੇ ਉਤੇ ਹੀ ਪਹੁੰਚ ਗਿਆ ਪਤੀ, ਫਿਰ…
ਭਗਵੰਤ ਮਾਨ ਨੇ ਛੇੜਿਆ ਮੋਦੀ ਦੇ ‘ਅੱਛੇ ਦਿਨਾਂ’ ਵਾਲਾ ਜੁਮਲਾ !
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us