ਗੱਡੀ ਚਲਾਉਂਦੇ ਵੀਡਿਉ ਬਣਾ ਰਹੇ ਨੇ ਮਾਸੂਮ ਨੂੰ ਕਾਰ ਨਾਲ ਦਰੜਿਆ, ਮੌਕੇ ਤੇ ਹੋਈ ਮੌਤ

ਲੁਧਿਆਣਾ (ਮੁਖਤਿਆਰ ਸਿੰਘ ਅਰਨੇਜਾ) ਲੁਧਿਆਣਾ ਦੇ ਰਿਸ਼ੀ ਨਗਰ ‘ਚ ਕਰ ਵਿਭਾਗ ਦਫ਼ਤਰ ਨੇੜੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਮਣੇ ਆਇਆ ਜਿਥੇ 11 ਸਾਲ ਦੇ ਮਾਸੂਮ ਨੂੰ ਨਾਬਾਲਿਗ ਨੇ ਹੀ ਕਾਰ ਨਾਲ ਦਰੜਿਆ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ | ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲਿ ਹੈ ਕਿ ਮੁਲਜ਼ਮ ਗੱਡੀ ਚਲਾਉਂਦੇ ਵੀਡਿਉ ਬਣਾ ਰਿਹਾ ਸੀ |

 

ਕਾਰ ਚਾਲਕ ਨਾਬਾਲਿਗ ਹੈ ਅਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ | ਸੂਤਰਾਂ ਮੁਤਾਬਿਕ ਕਾਰ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਇਲ ਤੇ ਵੀਡੀਓ ਬਣਾ ਰਿਹਾ ਸੀ | ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ ਤੇ ਸਾਇਕਲ ਸਵਾਰ 11 ਸਾਲ ਦੇ ਬੱਚੇ ਦੀ ਮੌਤ ਹੋ ਗਈ । ਤਸਵੀਰਾਂ ਵੇਖ ਕੇ ਕਿਸੇ ਦੇ ਵੀ ਲੂ ਕੰਢੇ ਖੜੇ ਹੋ ਜਾਣ ਜਿਸ ਬੇਰਹਿਮੀ ਨਾਲ ਬੱਚੇ ਦੀ ਮੌਤ ਹੋਈ | ਉਸ ਦੀ ਇਕ ਬਾਂਹ ਕਾਰ ‘ਚ ਹੀ ਫਸੀ ਰਹਿ ਗਈ । ਉਧਰ ਮੌਕੇ ਤੇ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤੇ ।

 

ਇਸ ਸਬੰਧੀ ਪ੍ਰਤੱਖਦਰਸ਼ੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤਰੁਣ 11 ਸਾਲ ਸੜਕ ਤੇ ਸਾਈਕਲ ਚਲਾ ਰਿਹਾ ਸੀ | ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ |  ਜਦੋਂ ਕੇ ਉਧਰ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਨਾਬਾਲਿਗ ਬੱਚਾ ਕਾਰ ਚਲਾ ਰਿਹਾ ਸੀ ਅਤੇ ਉਸ ਨੇ ਇਕ ਬੱਚੇ ਦੀ ਜਾਨ ਲੈ ਲਈ । ਉਨ੍ਹਾਂ ਕਿਹਾ ਕਿ ਪੁਲਿਸ ਸਖਤ ਕਾਰਵਾਈ ਕਰੇਗੀ ।

 

 

 

Leave a Reply

Your email address will not be published. Required fields are marked *

error: Content is protected !!