ਜਿਲ੍ਹਾ ਨਵਾਂਸ਼ਹਿਰ (ਵੀਓਪੀ ਬਿਊਰੋ) ਜਿਲ੍ਹਾ ਨਵਾਂਸ਼ਹਿਰ ਵਿੱਚ ਕੋਰੋਨਾ ਦਾ ਮੁੜ ਰਿਕਾਰਡ ਟੁੱਟਿਆ । ਜਿਲ੍ਹੇ ਵਿੱਚ 164 ਕੋਰੋਨਾ ਦੇ ਪੌਜਟਿਵ ਮਾਮਲੇ ਫਿਰ ਆਏ ਅਤੇ ਇਸ ਦੇ ਨਾਲ ਹੀ ਜਿਲ੍ਹੇ ਵਿੱਚ 5 ਮੌਤਾਂ ਵੀ ਹੋਈਆਂ ਨੇ । ਜਿਲ੍ਹਾ ਨਵਾਂਸ਼ਹਿਰ ਵਿੱਚ ਹੁਣ ਤੱਕ ਕੁਲ ਪੌਜਿਟਿਵ ਮਰੀਜਾਂ ਦੀ ਗਿਣਤੀ 5872 ਹੋ ਗਈ ਹੈ । ਜਦਕਿ 4560 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ । ਹੁਣ ਜਿਲ੍ਹਾ ਨਵਾਂਸ਼ਹਿਰ ਵਿੱਚ ਐਕਟਿਵ ਮਰੀਜਾਂ ਦੀ ਗਿਣਤੀ 1192 ਤੱਕ ਪਹੁੰਚ ਗਈ ਹੈ ਤੇ ਹੁਣ ਤੱਕ ਜਿਲ੍ਹੇ ਵਿੱਚ ਕੁਲ ਮੌਤਾਂ ਦੀ ਗਿਣਤੀ 139 ਹੋ ਗਈ ਹੈ ।



ਜਿਲ੍ਹੇ ਵਿੱਚ ਹਰ ਰੋਜ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੱਧ ਗਈਆਂ ਹਨ । ਜਿਸ ਨੂੰ ਦੇਖਦਿਆਂ ਜਿਲ੍ਹਾ ਪ੍ਰਸ਼ਾਸਨ ਵਲੋਂ ਵੱਡਾ ਫੈਸਲਾ ਲੈਂਦੇ ਹੋਏ ਜਿਲ੍ਹਾ ਨਵਾਂਸ਼ਹਿਰ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵਲੋਂ ਜਿਲ੍ਹਾ ਨਵਾਂਸ਼ਹਿਰ ਵਿੱਚ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਲਈ ਨਾਇਟ ਕਰਫਿਊ ਲਗਾਇਆ ਹੋਇਆ ਹੈ । ਜਿਸ ਨੂੰ ਦੇਖਦਿਆਂ ਹੇਲਥ ਵਿਭਾਗ ਵਲੋਂ ਸੈਂਪਲਿੰਗ ਅਤੇ ਕੋਵਿਡ ਵੈਕਸੀਨ ਦੇ ਟੀਕਾਕਰਨ ਵਿੱਚ ਤੇਜੀ ਲਿਆਂਦੀ ਹੈ।
ਜਿਲ੍ਹੇ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਜਿੱਥੇ ਲੋਕਾਂ ਨੂੰ ਸਰਕਾਰੀ ਗਾਇਡਲਾਇਨਜ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉੱਥੇ ਹੀ ਜਿਲ੍ਹੇ ਵਿੱਚ ਸਖਤੀ ਵਧਾਉਣ ਅਤੇ ਲੌਕਡਾਊਨ ਲਗਾਉਣ ਦੇ ਸੰਕੇਤ ਵੀ ਦਿੱਤੇ ਨੇ ।