ਪੰਜਾਬ ਦੇ ਵਿਵਾਦਿਤ ਡਿਸਕ ‘ਚ ਰਾਤ ਨੂੰ ਚਲ ਰਹੀ ਸੀ ਪਾਰਟੀ, ਪੁਲਿਸ ਨੇ ਕੀਤੀ ਰੇਡ ਮਾਲਕ ਸਣੇ 30 ਖਿਲਾਫ ਕੇਸ ਦਰਜ

ਪੰਜਾਬ ਦੇ ਵਿਵਾਦਿਤ ਡਿਸਕ ‘ਚ ਰਾਤ ਨੂੰ ਚਲ ਰਹੀ ਸੀ ਪਾਰਟੀ, ਪੁਲਿਸ ਨੇ ਕੀਤੀ ਰੇਡ ਮਾਲਕ ਸਣੇ 30 ਖਿਲਾਫ ਕੇਸ ਦਰਜ

ਮੋਹਾਲੀ (ਵੀਓਪੀ ਬਿਊਰੋ) ਮੋਹਾਲੀ ਫੇਜ਼ -11 ਦੇ ਵਾਕਿੰਗ ਸਟ੍ਰੀਟ ਡਿਸਕ ‘ਚ ਦੇਰ ਰਾਤ ਚਲ ਰਹੀ ਸੀ ਪਾਰਟੀ | ਜਿਸ ਦੀ ਸੂਚਨਾ ਮਿਲਣ ਤੇ ਡੀਐਸਪੀ ਸਿਟੀ 2 ਦੀਪ ਕਮਲ ਅਤੇ ਐਸਐਚਓ ਫੇਜ਼ -11 ਜਗਦੀਪ ਸਿੰਘ ਬਰਾੜ ਨੇ ਛਾਪੇਮਾਰੀ ਕੀਤੀ । ਪੁਲਿਸ ਨੇ 30 ਵਿਅਕਤੀਆਂ ਖਿਲਾਫ ਧਾਰਾ 269, 270 ਅਤੇ 188 ਦੇ ਤਹਿਤ ਕੇਸ ਦਰਜ ਕਰ 28 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜਦ ਕੀ ਡਿਸਕ ਦਾ ਮਾਲਕ ਸਾਜਨ ਮਹਾਜਨ ਮੌਕੇ ਤੋਂ ਭੱਜ ਗਿਆ । ਗ੍ਰਿਫਤਾਰ ਕੀਤੇ ਗਏ ਸਾਰੇ 28 ਨੌਜਵਾਨਾਂ ਨੂੰ ਬਾਅਦ ਵਿਚ ਪੁਲਿਸ ਨੇ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ।

ਵਿਵਾਦਾਂ ‘ਚ ਰਹਿਣ ਵਾਲੇ ਇਸ ਡਿਸਕ ‘ਚ ਦੋ ਲਗਭਗ 2 ਸਾਲ ਪਹਿਲਾਂ 4 ਅਗਸਤ, 2019 ਨੂੰ , ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਕਮਾਂਡੋ ਨੂੰ ਗੋਲੀ ਮਾਰ ਦਿੱਤੀ ਗਈ ਸੀ । ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਡਿਸਕ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ, ਜਦੋਂ ਕਿ ਆਬਕਾਰੀ ਵਿਭਾਗ ਨੇ ਡਿਸਕ ਨੂੰ ਸੀਲ ਕਰ ਦਿੱਤਾ ਸੀ |

ਸ਼ਹਿਰ ਵਿਚ ਰਾਤ ਦੇ ਕਰਫਿਊ ਦੇ ਬਾਵਜੂਦ ਵੱਡੀ ਗਿਣਤੀ ਵਿਚ ਨੌਜਵਾਨ ਮੋਹਾਲੀ ਫੇਜ਼ -11 ਦੇ ਵਾਕਿੰਗ ਸਟ੍ਰੀਟ ਡਿਸਕ ਪੁੱਜਦੇ ਨੇ ਤੇ ਉਥੇ ਪਾਰਟੀ ਕਰਦੇ ਨੇ |  ਇਥੇ ਇਹ ਇੱਕ ਵੱਡਾ ਸਵਾਲ ਹੈ ਕਿ ਸਥਾਨਕ ਪੁਲਿਸ ਕੀ ਕੀ ਕਰ ਰਹੀ ਸੀ ਤੇ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਾ ਕਿ ਸੀਲ ਹੋਣ ਦੇ ਬਾਅਦ ਡਿਸਕ ਵੀ ਚਲ ਰਿਹਾ ਸੀ ਤੇ 30 ਦੇ ਕਰੀਬ ਨੋਜਵਾਨ ਵੀ ਇਥੇ ਕਰਫਿਊ ਚ ਕਿੱਦਾਂ ਪੁੱਜੇ |

ਚੋਰ ਦਰਵਾਜੇ ਰਹਿਣ ਦਿੱਤੀ ਜਾਂਦੀ ਸੀ ਏਂਟ੍ਰੀ

ਡੀਐਸਪੀ ਸਿਟੀ -2 ਦੀਪ ਕਮਲ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 2:30 ਵਜੇ, ਸੂਚਨਾ ਮਿਲੀ ਸੀ ਕਿ ਵਾਕਿੰਗ ਸਟ੍ਰੀਟ ਡਿਸਕ ਵਿੱਚ ਇੱਕ ਪਾਰਟੀ ਚੱਲ ਰਹੀ ਹੈ । ਐਸਐਚਓ ਨਾਲ ਲੈ ਕੇ ਉਹਨਾਂ ਨੇ ਤੁਰੰਤ ਡਿਸਕ ਉੱਤੇ ਛਾਪਾ ਮਾਰਿਆ । ਡਿਸਕ ਦਾ ਅਗਲਾ ਦਰਵਾਜ਼ਾ ਬੰਦ ਸੀ, ਪਰ ਲੋਕਾਂ ਨੂੰ ਪਿਛਲੇ ਚੋਰ ਦਰਵਾਜ਼ੇ ਰਾਹੀਂ ਦਾਖਲਾ ਦਿੱਤਾ ਜਾ ਰਿਹਾ ਸੀ | ਜਦੋਂ ਪੁਲਿਸ ਅੰਦਰ ਗਈ ਤਾਂ ਪਾਰਟੀ ਜ਼ਬਰਦਸਤ ਚਲ ਰਹੀ ਸੀ। ਪੁਲਿਸ ਨੇ ਮੌਕੇ ਤੋਂ ਹੁੱਕਾ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ ।

error: Content is protected !!