ਲਾਰੈਂਸ ਬਿਸ਼ਨੋਈ ਦੇ ਸ਼ੂਟਰ ਨੇ ਧਾਕੜ ਐਸਐਸਪੀ ਨੂੰ ਫੈਸਬੂਕ ਤੇ ਦਿੱਤੀ ਧਮਕੀ

ਲਾਰੈਂਸ ਬਿਸ਼ਨੋਈ ਦੇ ਸ਼ੂਟਰ ਨੇ ਧਾਕੜ ਐਸਐਸਪੀ ਨੂੰ ਫੈਸਬੂਕ ਤੇ ਦਿੱਤੀ ਧਮਕੀ

ਚੰਡੀਗੜ੍ਹ (ਵੀਓਪੀ ਬਿਊਰੋ) ਤੁਸੀਂ ਸਾਰੇ ਜਾਣਦੇ ਹੋ ਕਿ ਲਾਰੈਂਸ ਬਿਸ਼ਨੋਈ ਭਾਈ ਨੂੰ ਚੰਡੀਗੜ੍ਹ ਲਿਆਉਣ ਦੀ ਤਿਆਰੀ ਚਲ ਰਹੀ ਹੈ, ਪਰ ਭਾਈ ਦੇ ਦਿਲ ਵਿਚ ਹੈ ਕਿ ਇਹ ਲੋਕ ਉਸ ਦਾ ਐਨਕਾਉਂਟਰ ਨਾ ਕਰ ਦੇਣ | ਮੈਂ ਐਸ ਐਸ ਪੀ ਕੁਲਦੀਪ ਚਾਹਲ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਜੇ ਸਾਡੇ ਭਰਾ ਲਾਰੈਂਸ ਬਿਸ਼ਨੋਈ ਨੂੰ ਕੁਝ ਹੁੰਦਾ ਹੈ, ਤਾਂ ਇਹ ਸੋਚ ਲੈਣਾ ਕਿ ਅਸੀਂ ਉਸ ਦਾ ਬਦਲਾ ਕਿਵੇਂ ਲਵਾਂਗੇ ਤੂੰ ਇਹ ਸੋਚ ਵੀ ਨਹੀਂ ਸਕਦਾ ।

ਜੀ ਹਾਂ ਇਹ ਧਮਕੀ ਦਿੱਤੀ ਗਈ ਹੈ ਚੰਡੀਗੜ ਦੇ ਐਸ ਐਸ ਪੀ ਕੁਲਦੀਪ ਚਾਹਲ ਨੂੰ | ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਇੱਕ ਗੈਂਗਸਟਰ ਨੇ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ’ ਤੇ ਲਿਆਂਦਾ ਜਾਵੇਗਾ ਅਤੇ ਐਸਐਸਪੀ ਵਲੋਂ ਉਸ ਦਾ ਐਨਕਾਉਂਟਰ ਕਰ ਦਿੱਤਾ ਜਾਵੇਗਾ | ਫੇਸਬੁੱਕ ‘ਤੇ ਮਨੀ ਸ਼ੂਟਰ ਦੇ ਨਾਮ ਨਾਲ ਬਣਾਈ ਗਈ ਇਕ ਆਈਡੀ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਹੇਠਾਂ ਐਸ ਐਸ ਪੀ ਕੁਲਦੀਪ ਚਾਹਲ ਦੀ ਫੋਟੋ ਵੀ ਪਾਈ ਗਈ ਹੈ | ਇਸ ਦੇ ਨਾਲ ਹੀ ਸੰਦੇਸ਼ ਦਿੱਤਾ ਗਿਆ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ।

ਇਸ ਧਮਕੀ ਭਰੀ ਪੋਸਟ ਤੋਂ ਬਾਅਦ ਚੰਡੀਗੜ੍ਹ ਪੁਲਿਸ ਸੁਚੇਤ ਹੋ ਗਈ ਹੈ ਤੇ ਪੁਲਿਸ ਦੀਆਂ ਟੀਮਾਂ ਆਈਡੀ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ | ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਇਸ ਪੋਸਟ ਨੂੰ ਕਿਸ ਆਈਪੀ ਐਡਰੈਸ ਤੋਂ ਪਾਇਆ ਗਿਆ ਹੈ |

ਤੁਹਾਨੂੰ ਦਸ ਦੇਈਏ ਕੀ ਚੰਡੀਗੜ ਪੁਲਿਸ ਨੇ ਸੁਪਰੀਮ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕੀਤਾ ਹੈ ਕੀ ਲਾਰੈਂਸ ਬਿਸ਼ਨੋਈ ਦਾ ਨਾਮ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਹੈ । ਇਸ ਲਈ ਉਸ ਨੂੰ ਪ੍ਰੋਡਕਸ਼ਨ ਵਾੱਰੰਟ ਤੇ ਲੈ ਆਉਂਦਾ ਜਾਏ | ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕੀ ਲਾਰੈਂਸ ਬਿਸ਼ਨੋਈ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੇ ਉਸ ਨਾਲ ਮੁਠਭੇੜ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ ।

Leave a Reply

Your email address will not be published. Required fields are marked *

error: Content is protected !!