ਸਚਿਨ ਤੇਂਦੁਲਕਰ ਹੋਏ ਹਸਪਤਾਲ ਵਿਚ ਦਾਖਿਲ

ਸਚਿਨ ਤੇਂਦੁਲਕਰ ਹੋਏ ਹਸਪਤਾਲ ਵਿਚ ਦਾਖਿਲ

ਨਵੀਂ ਦਿੱਲੀ (ਵੀਓਪੀ ਬਿਊਰੋ ) ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਤੇ ਕ੍ਰਿਕੇਟ ਦੇ ਭਗਵਾਨ  ਸਚਿਨ ਤੇਂਦੁਲਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਉਹ ਪਿਛਲੇ ਹਫਤੇ ਹੀ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ |  27 ਮਾਰਚ ਨੂੰ ਸਚਿਨ ਨੇ ਖ਼ੁਦ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਕੋਵਿਡ 19 ਦੀ ਟੈਸਟ ਰਿਪੋਰਟ ਪੋਜੀਟਿਵ ਆਈ ਹੈ । ਹੁਣ ਉਹਨਾਂ ਨੇ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਵੀ ਟਵੀਟ ਕੀਤਾ ਹੈ ।

ਸਚਿਨ ਨੇ ਸ਼ੁੱਕਰਵਾਰ ਨੂੰ ਆਪਣੇ ਹਸਪਤਾਲ ਵਿਚ ਭਰਤੀ ਹੋਣ ਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਕਿਹਾ ਤੁਹਾਡੀਆਂ ਸਾਰਿਆਂ ਦੀ ਪ੍ਰਾਰਥਨਾਵਾਂ ਅਤੇ ਸ਼ੁਭ ਇੱਛਾਵਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ | ਉਸ ਨੇ ਲਿਖਿਆ ਕਿ ਡਾਕਟਰਾਂ ਦੀ ਸਲਾਹ ਤੇ ਮੈਡੀਕਲ ਰੁਟੀਨ ਨੂੰ ਪੂਰਾ ਕਰਨ ਲਈ ਮੈਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਮੈਨੂੰ ਉਮੀਦ ਹੈ ਕਿ ਕੁਝ ਦਿਨਾਂ ਦੇ ਅੰਦਰ-ਅੰਦਰ ਮੈਂ ਜਲਦੀ ਠੀਕ ਹੋ ਜਾਵਾਂਗਾ ਅਤੇ ਘਰ ਵਾਪਸ ਆ ਜਾਵਾਂਗਾ |

ਸਚਿਨ ਨੇ ਆਪਣੇ ਹਸਪਤਾਲ ਵਿਚ ਭਰਤੀ ਹੋਣ ਦੀ ਨਾ ਸਿਰਫ ਜਾਣਕਾਰੀ ਦਿੱਤੀ ਬਲਕਿ ਇਸ ਦੇ ਨਾਲ ਹੀ 2011 ਨੂੰ ਵਨ ਡੇ ਵਰਲਡ ਕੱਪ ਚੈਂਪੀਅਨ ਬਣਨ ਤੇ ਭਾਰਤ ਨੂੰ ਵਧਾਈ ਦਿੱਤੀ । ਉਨ੍ਹਾਂ ਸਮੂਹ ਦੇਸ਼ ਵਾਸੀਆਂ ਅਤੇ ਸਾਰੇ ਖਿਡਾਰੀਆਂ ਨੂੰ ਜਿੱਤ ਦੀ 10 ਵੀਂ ਵਰ੍ਹੇਗੰਡ ਦੀ ਵਧਾਈ ਦਿੱਤੀ ।

Leave a Reply

Your email address will not be published. Required fields are marked *

error: Content is protected !!