ਸਰਬਜੀਤ ਸਿੰਘ ਮੱਕੜ ਨੇ ਬਣਾਏ 9 ਨਵੇਂ ਸਰਕਲ ਪ੍ਰਧਾਨ  

ਸਰਬਜੀਤ ਸਿੰਘ ਮੱਕੜ ਨੇ ਬਣਾਏ 9 ਨਵੇਂ ਸਰਕਲ ਪ੍ਰਧਾਨ

ਜਲੰਧਰ (ਰਾਜੂ ਗੁਪਤਾ) ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜ਼ਿਲਾ ਜਲੰਧਰ ਦੇ ਹਲਕਾ ਕੈਂਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਧਕ ਢਾਂਚੇ ਵਿੱਚ ਵਾਧਾ ਕਰਦੇ ਹੋਏ | ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਵਲੋਂ ਮਿਹਨਤੀ ਅਤੇ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਕੰਮ ਰਹੇ ਵਰਕਰ ਸਾਹਿਬਾਨ ਨੂੰ ਉਹਨਾ ਦੇ ਬਣਦੇ ਮਾਣ ਸਨਮਾਨ ਨਾਲ ਨਿਵਾਜਿਆ ਗਿਆ । ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੇ ਨਾਮ ਹੇਠ ਲਿਖੇ ਹਨ |

  1. ਸੌਦਾਗਰ ਸਿੰਘ ਔਜਲਾ ਸਰਕਲ ਪ੍ਰਧਾਨ ਗੜਾ ਜਲੰਧਰ ਸ਼ਹਿਰੀ, ਹਲਕਾ ਜਲੰਧਰ ਕੈਂਟ
  2. ਪਰਮਜੀਤ ਸਿੰਘ ਸੇਠੀ ਸਰਕਲ ਪ੍ਰਧਾਨ ਜੀ. ਟੀ. ਬੀ ਨਗਰ, ਜਲੰਧਰ ਸ਼ਹਿਰੀ ਹਲਕਾ ਕੈਂਟ
  3. ਇੰਦਰਜੀਤ ਸਿੰਘ ਸੋਨੂ ਸਰਕਲ ਪ੍ਰਧਾਨ ਮਾਡਲ ਟਾਊਨ, ਜਲੰਧਰ ਸ਼ਹਿਰੀ ਹਲਕਾ ਕੈਂਟ
  4. ਗੁਰਸ਼ਰਨ ਸਿੰਘ ਟੱਕਰ ਸਰਕਲ ਪ੍ਰਧਾਨ, ਜਲੰਧਰ ਕੈਂਟ ਸ਼ਹਿਰੀ
  5. ਅੰਮ੍ਰਿਤਵੀਰ ਸਿੰਘ ਸਰਕਲ ਪ੍ਰਧਾਨ ਖੁਰਲਾ ਕਿੰਗਰਾਂ, ਜਲੰਧਰ ਸ਼ਹਿਰੀ ਹਲਕਾ ਕੈਂਟ
  6. ਸਤਨਾਮ ਸਿੰਘ ਸਰਕਲ ਪ੍ਰਧਾਨ ਪ੍ਰਤਾਪਪੁਰਾ, ਜਲੰਧਰ ਦਿਹਾਤੀ ਹਲਕਾ ਕੈਂਟ
  7. ਗੁਰਨੇਕ ਸਿੰਘ ਸਰਪੰਚ, ਸਰਕਲ ਪ੍ਰਧਾਨ, ਜਮਸ਼ੇਰ ਜਲੰਧਰ ਦਿਹਾਤੀ ਹਲਕਾ ਕੈਂਟ
  8. ਬਲਰਾਜ ਸਿੰਘ ਸਰਕਲ ਪ੍ਰਧਾਨ, ਜੰਡਿਆਲਾ ਹਲਕਾ ਕੈਂਟ
  9. ਸੁਰਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਦੀਪ ਨਗਰ ਹਲਕਾ ਕੈਂਟ

ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਕਿਹਾ ਮੈਂ ਨਵੇਂ ਬਣੇ ਸਾਰੇ ਅਹੁਦੇਦਾਰਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਨਵੇਂ ਨਿਯੁਕਤ ਹੋਏ ਸਾਰੇ ਅਹੁਦੇਦਾਰ ਪਾਰਟੀ ਵਲੋਂ ਦਿੱਤੀ ਮਿਲਿ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ।

 

Leave a Reply

Your email address will not be published. Required fields are marked *

error: Content is protected !!