ਲਿਮਕਾ ਬੁੱਕ ਹੋਲਡਰ ਸੁਰਿੰਦਰ ਸਿੰਘ ਅਜ਼ਾਦ ਨੇ ਲਗਵਾਈ ਵੈਕਸੀਨ ਦੀ ਦੂਜੀ ਡੋਜ, ਡਾਕਟਰਾਂ ਨੂੰ ਦੋਵਾਂ ਹੱਥਾਂ ਦੇ ਨਾਲ ਦਿੱਤੇ ਆਟੋਗ੍ਰਾਫ 

ਲਿਮਕਾ ਬੁੱਕ ਹੋਲਡਰ ਸੁਰਿੰਦਰ ਸਿੰਘ ਅਜ਼ਾਦ ਨੇ ਲਗਵਾਈ ਵੈਕਸੀਨ ਦੀ ਦੂਜੀ ਡੋਜ, ਡਾਕਟਰਾਂ ਨੂੰ ਦੋਵਾਂ ਹੱਥਾਂ ਦੇ ਨਾਲ ਦਿੱਤੇ ਆਟੋਗ੍ਰਾਫ

ਅੰਮ੍ਰਿਤਸਰ : (ਸਵਿੰਦਰ ਸਿੰਘ) ਕੋਵਿਡ-19 ਦਾ ਕਰੋਪ ਦਿਨੋ ਦਿਨੀ ਵੱਧਦਾ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਇਸ ਭਿਆਨਕ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੇ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਲਈ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਭਾਰਤ ਤੇ ਸਾਰੇ ਸੂਬਿਆਂ ਦੇ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ ਇਸ ਨੂੰ ਮੁੱਖ ਰੱਖਦੇ ਹੋਏ 45 ਸਾਲ ਤੋਂ ਵੱਧ ਦੀ ਉਮਰ ਦੇ ਲੋਕ ਟੀਕਾ ਲਗਵਾ ਰਹੇ ਹਨ ।

 

ਅੰਮ੍ਰਿਤਸਰ ਦੇ ਲਿਮਕਾ ਬੁੱਕ ਹੋਲਡਰ ਸੁਰਿੰਦਰ ਸਿੰਘ ਆਜ਼ਾਦ ਨੇ ਵੀ ਆਪਣੀ ਦੂਜੀ ਵਾਰੀ ਦਾ ਟੀਕਾ ਸਥਾਨਿਕ ਸਿਵਲ ਹਸਪਤਾਲ ਦੇ ਵਿੱਚ ਲਗਵਾਇਆ । ਟੀਕਾ ਲਗਵਾਉਣ ਉਪਰੰਤ ਜਦੋ ਹਸਪਤਾਲ ਦੇ ਸਟਾਫ ਨੂੰ ਇਸ ਪ੍ਰਸਿੱਧ ਹਸਤੀ ਬਾਰੇ ਪਤਾ ਲੱਗਾ ਤਾ ਉਹਨਾਂ ਨੇ ਸੁਰਿੰਦਰ ਸਿੰਘ ਅਜ਼ਾਦ ਤੋਂ ਆਟੋਗ੍ਰਾਫ ਲੈਣ ਦੀ ਇੱਛਾ ਪ੍ਰਗਟਾਈ । ਸਿਵਲ ਹਸਪਤਾਲ ਦੇ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਮੈਡੀਕਲ ਦੀ ਸਟੂਡੈਂਟ ਡਾਕਟਰ ਸਿਮਰਨਜੀਤ ਕੌਰ ਨੇ ਦੱਸਿਆ ਕੇ ਕੋਵਿਡ19 ਬਿਮਾਰੀ ਨੂੰ ਜੜ ਤੋਂ ਖਤਮ ਕਾਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣਾ ਟੀਕਾਕਰਨ ਕਰਵਾ ਰਹੇ ਹਨ । ਟੀਕਾਕਰਨ ਕਰਵਾਉਣ ਦੇ ਲਈ ਜਦੋ ਲਿਮਕਾ ਬੁੱਕ ਹੋਲਡਰ ਸੁਰਿੰਦਰ ਸਿੰਘ ਆਜ਼ਾਦ ਜੀ ਸਾਡੇ ਕੋਲ ਪਹੁੰਚੇ ਤੇ ਜਦੋਂ ਸਾਨੂੰ ਉਹਨਾਂ ਨੇ ਆਪਣੇ ਬਾਰੇ ਦੱਸਿਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਉਹਨਾਂ ਨੇ ਸਾਨੂੰ ਆਪਣੇ ਦੋਨਾਂ ਹੱਥਾਂ ਦੇ ਨਾਲ ਆਟੋਗ੍ਰਾਫ ਦਿੱਤੇ |

 

ਜਿਸ ਨਾਲ ਅਸੀਂ ਫ਼ਕਰ ਮਹਿਸੂਸ ਕੀਤਾ ਕਿ ਜਿਸ ਸ਼ਖਸ ਨੂੰ ਸਾਰੀ ਦੁਨੀਆਂ ਜਾਣਦੀ ਤੇ ਪਿਆਰ ਕਰਦੀ ਹੈ ਉਹਨਾਂ ਨਾਲ ਸਮਾਂ ਬਿਤਾਉਣ ਦਾ ਅਵਸਰ ਮਿਲਿਆ ਹੈ ਜੋ ਸਾਡੇ ਲਈ ਇੱਕ ਯਾਦਗਾਰ ਪਲ ਹੈ ਜਿਸਨੂੰ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਮੇਰੇ ਨਾਲ ਮੇਰੇ ਸੀਨੀਅਰ ਡਾਕਟਰ ਵੀ ਸਨ ਜਿੰਨਾ ਨੇ ਸੁਰਿੰਦਰ ਸਿੰਘ ਆਜ਼ਾਦ ਨੂੰ ਜਿੱਥੇ ਜੀ ਆਇਆ ਆਖਿਆ ਉੱਥੇ ਉਹਨਾਂ ਦੀ ਲੰਬੀ ਉਮਰ ਤੇ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਵੀ ਕੀਤੀ ।

 

ਸੁਰਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਮੈਂ ਆਪਣੀ ਦੂਸਰੀ ਵੈਕਸੀਨ ਦੀ ਡੋਜ ਦਾ ਟੀਕਾ ਲਗਵਾਉਣ ਆਇਆ ਸੀ ਹਸਪਤਾਲ ਦੇ ਪੂਰੇ ਡਾਕਟਰਾਂ ਦੇ ਸਟਾਫ ਨੇ ਮੇਰਾ ਬਹੁਤ ਮਾਣ ਸਤਿਕਾਰ ਕੀਤਾ ਮੈਂ ਪਹਿਲਾਂ ਸ਼ਖਸ ਹੋਵੇਗਾ ਜਿਸ ਨੇ ਆਪਣਾ ਟੀਕਾਕਰਨ ਕਰਵਾ ਕੇ ਆਪਣੇ ਦੋਨਾਂ ਹੱਥਾਂ ਦੇ ਨਾਲ ਇਨ੍ਹਾਂ ਨੂੰ ਆਪਣੇ ਆਟੋਗ੍ਰਾਫ ਦਿੱਤੇ ਹਨ ਜੋ ਅਜੇ ਤੀਕ ਕਦੇ ਇਸ ਤਰਾਂ ਨਹੀਂ ਹੋਇਆ ਹੋਵੇਗਾ ਮੇਰੇ ਲਈ ਇਹ ਵੀ ਇੱਕ ਬਹੁਤ ਵੱਡਾ ਵਰਲਡ ਰਿਕਾਰਡ ਹੈ ਮੇਰਾ ਅਸ਼ੀਰਵਾਦ ਹਮੇਸ਼ਾ ਹੀ ਇਹਨਾਂ ਸਾਰਿਆਂ ਬੱਚਿਆਂ ਦੇ ਲਈ ਹੈ ਜਿੰਨਾ ਨੇ ਮੈਨੂੰ ਸਤਿਕਾਰ ਦਿੱਤਾ ਹੈ ।

 

ਸੁਰਿੰਦਰ ਸਿੰਘ ਆਜ਼ਾਦ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇ ਸਿਰ ਇਹ ਟੀਕਕਰਨ ਜਰੂਰ ਕਵਾਉਣ ਤੇ ਜੋ ਇਸ ਦਵਾਈ ਦੀਆ ਦੋਨੇ ਡੋਜ ਲਗਵਾ ਚੁੱਕੇ ਹਨ ਉਹ ਵੀ ਇਸ ਕਰੋਨਾ ਵਰਗੀ ਭਿਆਨਿਕ ਬਿਮਾਰੀ ਤੋਂ ਬਚਣ ਲਈ ਪ੍ਰਸ਼ਾਸ਼ਨ ਦੀਆਂ ਦਿੱਤੀਆਂ ਹਦਾਇਤਾਂ ਦਾ ਧਿਆਨ ਜਰੂਰ ਰੱਖਣ ਜਿਸ ਨਾਲ ਇਹ ਕਰੋਨਾ ਦੀ ਬਿਮਾਰੀ ਹੋਰ ਨਾ ਫੈਲ ਸਕੇ।

Leave a Reply

Your email address will not be published. Required fields are marked *

error: Content is protected !!