ਜਲੰਧਰ ਦੇ ਥਾਣੇ ਵਿੱਚ ਚੋਰ ਨੇ ਕੀਤੀ ਆਤਮ ਹੱਤਿਆ

ਜਲੰਧਰ ਦੇ ਥਾਣੇ ਵਿੱਚ ਚੋਰ ਨੇ ਕੀਤੀ ਆਤਮ ਹੱਤਿਆ

 

ਜਲੰਧਰ (ਵੀਓਪੀ ਬਿਊਰੋ) ਜਲੰਧਰ ਦਿਹਾਤ ਪੁਲਿਸ ਦੇ ਅੰਦਰ ਪੈਂਦੇ ਥਾਣਾ ਕਰਤਾਰਪੁਰ ਦੇ ਵਿਚ ਇਕ ਚੋਰ ਵਲੋਂ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ । ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾਂਦੀ ਹੈ । ਕਰਤਾਰਪੁਰ ਪੁਲਿਸ ਨੇ ਆਤਮਹੱਤਿਆ ਕਰਨ ਵਾਲੇ ਨੌਜਵਾਨ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ ਮਾਣਯੋਗ ਕੋਰਟ ਚ ਵੀ ਪੇਸ਼ ਕੀਤਾ ਸੀ ।

 

ਕਰਤਾਰਪੁਰ ਦੇ ਡੀਐਸਪੀ ਸੁਖਪਾਲ ਸਿੰਘ ਮੁਤਾਬਿਕ ਆਤਮਹੱਤਿਆ ਕਰਨ ਵਾਲਾ ਵਿਅਕਤੀ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਵਿਚ ਥਾਣਾ ਕਰਤਾਰਪੁਰ ਵਿਚ ਮਾਮਲਾ ਦਰਜ ਸੀ । ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫਤਾਰ ਕੀਤਾ ਸੀ । ਜਿਸ ਦੀ ਜਾਂਚ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਮ ਵੀ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਕੱਲ ਦੇਰ ਰਾਤ ਉਸ ਨੇ ਆਤਮ ਹੱਤਿਆ ਕਰ ਲਈ ਹੈ ।

ਤੁਹਾਨੂੰ ਦੱਸ ਦੇਈਏ ਕੀ ਥਾਣਾ ਕਰਤਾਰਪੁਰ ਦੇ ਐਸ ਐਚ ਓ ਰਾਜੀਵ ਕੁਮਾਰ ਛੁੱਟੀ ਤੇ ਹਨ ਤੇ ਐਡੀਸ਼ਨਲ ਐਸ ਐਚ ਓ ਆਤਮਜੀਤ ਸਿੰਘ ਥਾਣਾ ਇੰਚਾਰਜ ਹਨ ।

error: Content is protected !!