ਇੰਨੋਸੈਂਟ ਹਾਰਟਸ ਗਰੁੱਪ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇੰਨੋਸੈਂਟ ਹਾਰਟਸ ਗਰੁੱਪ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 23 ਅਪ੍ਰੈਲ (ਮੁਨੀਸ਼) : ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟਿਟਯੂਸ਼ੰਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਨਵੰਬਰ-2020 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੈਂਪਸ ਦਾ ਨਾਮ ਰੌਸ਼ਨ ਕੀਤਾ। ਇਹ ਸਭ ਫੈਕਲਟੀ ਦੁਆਰਾ ਪ੍ਰਦਾਨ ਕੀਤੀ ਗਈ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਨਾਲ ਸੰਭਵ ਹੋਇਆ।

ਐਮਬੀਏ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਮਨੀਸ਼ਾ, ਮਨਪ੍ਰੀਤ, ਸ਼ਿਵਾਨੀ ਅਤੇ ਸਿਮਰਨਦੀਪ ਨੇ ਕ੍ਰਮਵਾਰ 9.5, 9.4, 9.1 ਅਤੇ 9.03 ਐਸਜੀਪੀਏ ਪ੍ਰਾਪਤ ਕੀਤੇ। ਬੀਕਾਮ ਪੰਜਵੇਂ ਸਮੈਸਟਰ ਦੀ ਵਿਦਿਆਰਥਣਾਂ ਸਾਕਸ਼ੀ ਨੇ 9.5 ਐਸਜੀਪੀਏ ਅਤੇ ਕਿਰਨਦੀਪ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਬੀਕਾਮ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਹਰਸ਼ਪ੍ਰੀਤ ਨੇ 9.1 ਐਸਜੀਪੀਏ ਅਤੇ ਕਿਰਨਦੀਪ ਤੇ ਇਕਵਿੰਦਰ ਨੇ 8.96 ਐਸਜੀਪੀਏ ਪ੍ਰਾਪਤ ਕੀਤੇ।

 

ਬੀਬੀਏ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਸਿਮਰਜੋਤ ਕੌਰ ਅਤੇ ਤਰਨਵੀਰ ਨਿੱਝਰ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਇੰਦਰਜੀਤ, ਸਾਕਸ਼ੀ, ਰੋਜ਼ਲ ਅਤੇ ਵਿਸ਼ਾਖਾ ਰਾਣੀ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਹਰਮਨਪ੍ਰੀਤ ਅਤੇ ਸੁਮਨਦੀਪ ਕੌਰ ਨੇ ਕ੍ਰਮਵਾਰ 8.81 ਅਤੇ 8.56 ਐਸਜੀਪੀਏ ਪ੍ਰਾਪਤ ਕੀਤੇ।

ਐਮਐਲਐਸ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਮਨੀਸ਼ਾ ਨੇ 8.81 ਐਸਜੀਪੀਏ, ਗਰਿਮਾ ਅਤੇ ਮੁਸਕਾਨ ਨੇ 8.62 ਐਸਜੀਪੀਏ ਪ੍ਰਾਪਤ ਕੀਤੇ। ਐਮਐਲਐਸ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਦੀਪਿਕਾ ਅਤੇ ਜੋਤੀ ਨੇ 9.19, ਡਿਵਾਇਨ, ਅਰਸ਼ਦੀਪ ਅਤੇ ਰਾਜਦੀਪ ਕੌਰ ਨੇ 9.0 ਐਸਜੀਪੀਏ, ਹਰਪ੍ਰੀਤ ਕੌਰ ਨੇ 8.81 ਐਸਜੀਪੀਏ ਪ੍ਰਾਪਤ ਕੀਤੇ। ਬੀਐਚਐਮਸੀਟੀ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਭਵਨੀਤ ਕੌਰ ਨੇ 9.62, ਹਰਪਿੰਦਰ ਕੌਰ ਨੇ 9.14, ਮੀਨੂੰ ਅਤੇ ਅਮਨਦੀਪ ਨੇ 9.05 ਐਸਜੀਪੀਏ, ਹਰਪ੍ਰੀਤ ਨੇ 9.0 ਐਸਜੀਪੀਏ ਅਤੇ ਮਨਪ੍ਰੀਤ ਕੌਰ ਨੇ 8.62 ਐਸਜੀਪੀਏ ਪ੍ਰਾਪਤ ਕੀਤੇ।

ਬੀਐਚਐਮਸੀਟੀ ਤੀਜੇ ਸਮੈਸਟਰ ਦੇ ਵਿਦਿਆਰਥੀ ਗੁਰਸੇਵਕ ਨੇ 9.62 ਐਸਜੀਪੀਏ, ਰੇਨੂ ਨੇ 8.95 ਅਤੇ ਰਿਤੇਸ਼ ਨੇ 8.62 ਐਸਜੀਪੀਏ ਪ੍ਰਾਪਤ ਕੀਤੇ । ਬੀਟੀਟੀਐਮ ਪੰਜਵੇਂ ਸਮੈਸਟਰ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ 9.14 ਐਸਜੀਪੀਏ, ਕਰਨ ਨੇ 8.64 ਅਤੇ ਮਨਰੂਪ ਕੌਰ ਨੇ 8.59 ਐਸਜੀਪੀਏ ਪ੍ਰਾਪਤ ਕੀਤੇ। ਬੀਟੀਟੀਐਮ ਤੀਜੇ ਸਮੈਸਟਰ ਦੇ ਵਿਦਿਆਰਥੀ ਦੀਪਕ ਨੇ 9.26 ਐਸਜੀਪੀਏ ਅਤੇ ਪ੍ਰੀਤੀ ਨੇ 8.07 ਐਸਜੀਪੀਏ ਪ੍ਰਾਪਤ ਕੀਤੇ।

 

ਐਮਸੀਏ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਸਿੰਪੀ ਨੇ 8.33 ਐਸਜੀਪੀਏ ਪ੍ਰਾਪਤ ਕੀਤੇ। ਬੀਸੀਏ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਗਗਨਪ੍ਰੀਤ ਕੌਰ ਨੇ 9.46 ਐਸਜੀਪੀਏ, ਕਮਲਜੀਤ ਕੌਰ ਨੇ 9.63, ਮਾਨਸੀ ਨੇ 9.25 ਐਸਜੀਪੀਏ, ਮੇਤ੍ਰਿ ਅਤੇ ਕਿਰਨਦੀਪ ਕੌਰ ਨੇ ਕ੍ਰਰਮਵਾਰ 8.88 ਅਤੇ 8.71 ਐਸਜੀਪੀਏ ਪ੍ਰਾਪਤ ਕੀਤੇ।

ਬੀਸੀਏ ਤੀਜੇ ਸਮੈਸਟਰ ਦੇ ਵਿਦਿਆਰਥੀ ਨਰਾਇਣ ਅਤੇ ਗੁਰਜੀਤ ਨੇ 8.87 ਐਸਜੀਪੀਏ ਅਤੇ ਮੇਘਾ ਨੇ 8.61 ਐਸਜੀਪੀਏ ਪ੍ਰਾਪਤ ਕੀਤੇ। ਬੀ.ਐਸ.ਸੀ. (ਖੇਤੀ) ਪੰਜਵੇਂ ਸਮੈਸਟਰ ਵਿਖੇ ਵਿਪਾਸ਼ਾ ਠਾਕੁਰ ਨੇ 9.0 ਐਸਜੀਪੀਏ, ਸੁਨਾਲੀ ਨੇ 8.8, ਪੁਖਰਾਜ ਪਰਾਸਰ ਨੇ 8.70, ਅਕਾਂਸ਼ਾ ਰਾਜ ਅਤੇ ਰਾਕੇਸ਼ ਕੁਮਾਰ ਨੇ 8.52 ਐਸਜੀਪੀਏ ਪ੍ਰਾਪਤ ਕੀਤੇ।

 

ਬੀਐਸਸੀ (ਖੇਤੀ) ਤੀਜੇ ਸਮੈਸਟਰ ਦੀ ਵਿਦਿਆਰਥਣ ਖੁਸ਼ਬੂ ਨੇ 9.30 ਐਸਜੀਪੀਏ, ਅੰਸ਼ ਸ਼ਰਮਾ ਨੇ 9.04, ਵਿੱਕੀ ਨੇ 8.87 ਐਸਜੀਪੀਏ, ਸਚਿਨ ਕੁਮਾਰ ਅਤੇ ਧਰਮਿੰਦਰ ਨੇ 8.7 ਐਸਜੀਪੀਏ, ਸੌਰਵ ਨਿਰਾਲਾ ਨੇ 8.61 ਐਸਜੀਪੀਏ ਅਤੇ ਮਨੀਸ਼ ਕੁਮਾਰ ਨੇ 8.57 ਐਸਜੀਪੀਏ ਪ੍ਰਾਪਤ ਕੀਤੇ।

ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਅਕੈਡੇਮਿਕ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਫੈਕਲਟੀ ਮੈਂਬਰਾਂ ਵੱਲੋਂ ਲਾਕਡਾਉਨ ਦੌਰਾਨ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਮਿਆਰੀ ਸਿੱਖਿਆ ਪ੍ਰਦਾਨ ਕਰਦੇ ਰਹਾਂਗੇ।

Leave a Reply

Your email address will not be published. Required fields are marked *

error: Content is protected !!