ਕੋਰੋਨਾ ਤੋਂ ਅੱਕੇ ਲੋਕ ਮੋਦੀ ਤੋਂ ਫੇਸਬੁੱਕ ‘ਤੇ ਮੰਗਣ ਲੱਗੇ ਅਸਤੀਫਾ, ਫੇਸਬੁੱਕ ਨੇ ਕੀਤੀਆਂ ਪੋਸਟਾਂ ਬਲਾਕ

ਕੋਰੋਨਾ ਤੋਂ ਅੱਕੇ ਲੋਕ ਮੋਦੀ ਤੋਂ ਫੇਸਬੁੱਕ ਤੇ ਮੰਗਣ ਲੱਗੇ ਅਸਤੀਫਾ, ਫੇਸਬੁੱਕ ਨੇ ਕੀਤੀਆਂ ਪੋਸਟਾਂ ਬਲਾਕ

ਨਵੀਂ ਦਿੱਲੀ (ਵੀਓਪੀ ਬਿਉਰੋ) ਕੋਰੋਨਾ ਕਾਲ ਦੌਰਾਨ ਮੋਦੀ ਦੇ ਵਿਰੋਧ ਵਿਚ ਫੇਸਬੁੱਕ ਉਪਰ ਲਗਾਤਾਰ ਪੀਐਮ ਦੇ ਅਸਤੀਫੇ ਨੂੰ ਲੈ ਕੇ ਪੈ ਰਹੀਆਂ ਪੋਸਟਾਂ ਨੂੰ ਫੇਸਬੁੱਕ ਨੇ ਬਲਾਕ ਕਰ ਦਿੱਤਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਅਸੀਂ ਇਹ ਭਾਰਤ ਦੇ ਸਰਕਾਰ ਦੇ ਦਬਾਅ ਹੇਠ ਆ ਕੇ ਅਜਿਹਾ ਕਦਮ ਨਹੀਂ ਉਠਾਇਆ ਸਗੋਂ ਅਸੀਂ ਪਹਿਲਾਂ ਵੀ ਟਵਿੱਟਰ ਉਪਰ ਵੀ ਅਜਿਹਾ ਐਕਸ਼ਨ ਲੈ ਚੁੱਕੇ ਹਾਂ।

ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੇ ਹੈਸ਼ਟੈਗ ਹਟਾਉਣ ਦੇ ਕੋਈ ਆਦੇਸ਼ ਜਾਰੀ ਨਹੀਂ ਕੀਤੇ ਸੀ। ਉਨ੍ਹਾਂ ਕਿਹਾ ਕਿ ਮੋਹਰਲੀ ਕਤਾਰ ਦੇ ਵਰਕਰਾਂ ਅਤੇ ਮੈਡੀਕਲ ਮਾਹਿਰਾਂ ਦੀਆਂ ਸੁਹਿਰਦ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਚ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅਜਿਹੇ ਸੰਵੇਦਨਸ਼ੀਲ ਸਮੇਂ ਤੇ ਅਸੀਂ ਮੀਡੀਆ ਨੂੰ ਬੇਨਤੀ ਕਰਾਂਗੇ ਕਿ ਉਹ ਕਰੋੜਾਂ ਆਮ ਭਾਰਤੀਆਂ ਨਾਲ ਰਲ ਕੇ ਮਹਾਮਾਰੀ ਦਾ ਸਾਹਮਣਾ ਕਰਨ।ਇਕ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕਰਦੇ ਹੈਸ਼ਟੈਗ ਨੂੰ ਫੇਸਬੁੱਕ ਨੇ ਬੁੱਧਵਾਰ ਨੂੰ ਕਈ ਘੰਟਿਆਂ ਲਈ ਬਲਾਕ ਕਰ ਦਿੱਤਾ ਸੀ।

ਯੂਜ਼ਰਸ ਨੂੰ ਸੁਨੇਹੇ ਮਿਲ ਰਹੇ ਸਨ ਕਿ ਅਜਿਹੀਆਂ ਪੋਸਟਾਂ ਆਰਜ਼ੀ ਤੌਰ ਤੇ ਰੋਕਦਿੱਤੀਆਂ ਹਨ ਕਿਉਂਕਿ ਇਨ੍ਹਾਂ ਪੋਸਟਾਂ ਦੀ ਕੁਝ ਸਮੱਗਰੀ ਫੇਸਬੁੱਕ ਦੇ ਮਿਆਰ ਖ਼ਿਲਾਫ਼ ਹੈ। ਮੋਦੀ ਤੋਂ ਅਸਤੀਫ਼ਾ ਮੰਗਣ ਵਾਲੀਆਂ ਪੋਸਟਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਇਕ ਦਿਨ ਪਹਿਲਾਂ ਬਲਾਕ ਕੀਤੀਆਂ ਗਈਆਂ ਸਨ।

error: Content is protected !!