ਜਲੰਧਰ ਦਾ ਇੱਕ ਬੁਕੀ IPL ‘ਚ ਸੱਟੇਬਾਜ਼ੀ ਕਰਦਾ ਹੋਇਆ ਕਾਬੂ

ਜਲੰਧਰ ਦਾ ਇੱਕ ਬੁਕੀ IPL ‘ਚ ਸੱਟੇਬਾਜ਼ੀ ਕਰਦਾ ਹੋਇਆ ਕਾਬੂ

ਜਲੰਧਰ (ਵੀਓਪੀ ਬਿਊਰੋ)  –  ਭਾਰਤ ਵਿੱਚ ਆਈ.ਪੀ.ਐਲ. ਨੂੰ ਕਿਸੇ ਤਿਉਹਾਰ ਤੋਂ ਘੱਟ ਨਹੀਂ ਮੰਨਿਆ ਜਾਂਦਾ। ਆਈ.ਪੀ.ਐਲ. ਆਉਣ ਉੱਤੇ ਪੂਰਾ ਭਾਰਤ ਆਈ.ਪੀ.ਐਲ. ਦੇ ਰੰਗ ਵਿਚ ਰੰਗਿਆ ਜਾਂਦਾ ਹੈ| ਹਰ ਘਰ ਵਿੱਚ ਆਈ.ਪੀ.ਐਲ.ਦਾ ਜਨੂੰਨ ਦੇਖਣ ਨੂੰ ਮਿਲਦਾ ਹੈ ਪਰ ਆਈ.ਪੀ.ਐਲ.ਦੇ ਨਾਲ-ਨਾਲ ਕੁਝ ਇਹੋ-ਜਿਹੇ ਲੋਕ ਵੀ ਹਨ ਜੋ ਇਸ ਦਾ ਗ਼ਲਤ ਫਾਇਦਾ ਚੁੱਕ ਕੇ ਆਈ.ਪੀ.ਐਲ. ਉੱਤੇ ਸੱਟਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਇਹੋ ਜਿਹੀ ਹੀ ਇਕ ਖ਼ਬਰ ਜਲੰਧਰ ਤੋਂ ਸਾਹਮਣੇ ਆਈ ਹੈ।

ਜਲੰਧਰ ਦੇ ਰਹਿਣ ਵਾਲੇ ਐਮ ਡੀ ਨਾਮ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਕਿਉਂਕਿ ਉਹ ਦਿੱਲੀ ਦੇ ਕ੍ਰਿਕਟ ਸਟੇਡੀਅਮ ਵਿਚ ਸੱਟਾ ਲਗਾ ਰਿਹਾ ਸੀ। ਆਈ.ਪੀ.ਐਲ.ਦੇ ਸ਼ੁਰੂ ਹੁੰਦੇ ਹੀ ਪੁਲਿਸ ਤੇ ਏਜੰਸੀ ਦੀ ਨਿਗਰਾਨੀ ਵਿਚ ਰਹੇ ਇਹ ਜਲੰਧਰ ਦੇ ਬੁੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਅਤੇ ਦਿੱਲੀ ਵਿਚ ਹੜਕੰਪ ਮੱਚ ਗਿਆ| ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੀ.ਸੀ.ਸੀ.ਆਈ. ਨੇ ਆਈ.ਪੀ.ਐਲ. ਬੰਦ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਵੀ ਮੈਚਾਂ ਵਿਚ ਕਰੋੜਾਂ ਰੁਪਏ ਦੀ ਸੱਟੇਬਾਜੀ ਹੋਈ ਹੈ।

ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੰਦੇ ਹਾਂ ਕਿ ਮੈਚ ਵਿੱਚ ਜਦ ਵੀ ਸੱਟਾ ਲਗਾਇਆ ਜਾਂਦਾ ਹੈ ਤਾਂ ਸੂਬਾ ਤੇ ਜਿਲ੍ਹਾ ਬੁਕੀਜ਼ ਤੱਕ ਬੁਕੀਜ਼ ਦੇ ਜ਼ਰੀਏ ਉਹਨਾ ਤਕ ਮੈਚ ਦੇ ਭਾਅ ਪਹੁੰਚਾਏ ਜਾਂਦੇ ਹਨ | ਇਹਦੇ ਲਈ ਪਹਿਲਾਂ ਹੀ ਵੱਡੇ ਬੁਕੀਜ਼ ਦੀ ਐਂਟਰੀ ਕਰਵਾਈ ਜਾਂਦੀ ਹੈ ਜੋ ਕਿ ਹਰ ਬੁਕੀਜ਼ ਦੇ ਦੁਆਰਾ ਆਪਣੇ ਹਿਸਾਬ ਨਾਲ ਇਸ ਦਾ ਹੱਲ ਕੀਤਾ ਜਾਂਦਾ ਹੈ।

ਇਸ ਵਾਰ ਕੋਰੋਨਾ ਕਰਕੇ ਦਰਸ਼ਕਾਂ ਦੀ ਐਂਟਰੀ ਸਟੇਡੀਅਮ ਵਿੱਚ ਰੱਦ ਕੀਤੀ ਗਈ ਸੀ ,ਪਰ ਇਸਦੇ ਬਾਵਜੂਦ ਦਿੱਲੀ ਵਿੱਚ ਉੱਤਰ ਭਾਰਤ ਦੇ ਵੱਡੇ ਬੁਕੀਜ਼ ਨੇ ਜਲੰਧਰ ਦੇ ਬੁੱਕੀ ਨੂੰ ਤਿਆਰ ਕਰਕੇ ਗਰਾਊਂਡ ਵਿਚ ਭੇਜਣ ਦਾ ਪਲਾਨ ਬਣਾਇਆ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜੋ ਬੁਕੀ ਸੀ ਉਸ ਕੋਲ ਐਂਟਰੀ ਨਾ ਹੋਣ ਦੇ ਬਾਵਜੂਦ ਵੀ ਮੀਡਿਆ ਦਾ ਨਕਲੀ ਆਈ ਡੀ ਕਾਰਡ ਬਣਾ ਕੇ ਐਂਟਰੀ ਲੈਂਦਾ ਸੀ ਤੇ ਹਰ ਗੱਲ ਦਾ ਜਿਕਰ ਲਾਇਨ ਉੱਤੇ ਕਰਦਾ ਸੀ ਇਸਦੇ ਨਾਲ ਇਹ ਵੀ ਪਤਾ ਲਗਾਇਆ ਕਿ ਵੱਡੇ ਬੂਕੀਆ ਦੁਆਰਾ ਇਹ ਨੂੰ ਭਾਰੀ ਰਕਮ ਵਿਚ ਫੀਸ ਵੀ ਮਿਲਦੀ ਸੀ।

ਪੁਲਿਸ ਵਾਲਿਆ ਨੇ 2-3 ਦਿਨ ਦੀ ਡੂੰਗੀ ਜਾਂਚ ਤੋਂ ਬਾਅਦ ਜਲੰਧਰ ਦੇ ਇਸ ਬੁਕੀ ਨੂੰ ਗਰਾਊਂਡ ਵਿੱਚੋਂ ਹੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਹੈ ਕਿ ਇਸ ਬੁਕੀ ਦਾ ਅੰਮ੍ਰਿਤਸਰ ਤੋਂ ਦਿੱਲੀ ਗਏ ਬੁਕੀਆ ਨਾਲ ਵੀ ਸੰਬੰਧ ਹੈ। ਇਸ ਦੇ ਗ੍ਰਿਫਤਾਰ ਹੋਣ ਕਰਕੇ ਵੱਡੀ ਬੁੱਕੀਆਂ ਦੇ ਵੀ ਤ੍ਰਾਹ ਨਿਕਲੇ ਪਏ ਹਨ।

error: Content is protected !!