ਵਰਲਡਵਾਈਡ ਸਕੋਪ ਸੋਸਾਇਟੀ ਯੂ.ਕੇ ਵੱਲੋਂ ਪੰਜਾਬ ਪੁਲਿਸ ਕਪੂਰਥਲਾ ਨੂੰ ਮੈਡੀਕਲ ਦੀਆਂ 300 ਕਿੱਟਾਂ ਭੇਂਟ

ਵਰਲਡਵਾਈਡ ਸਕੋਪ ਸੋਸਾਇਟੀ ਯੂ.ਕੇ ਵੱਲੋਂ ਪੰਜਾਬ ਪੁਲਿਸ ਕਪੂਰਥਲਾ ਨੂੰ ਮੈਡੀਕਲ ਦੀਆਂ 300 ਕਿੱਟਾਂ ਭੇਂਟ

ਕਪੂਰਥਲਾ (ਵੀਓਪੀ ਬਿਊਰੋ)  ਕੋਰੋਨਾ ਮਹਾਂਮਾਰੀ ਦੌਰਾਨਚੱ ਚੱਲ ਰਹੇ ਮੌਜੂਦਾ ਹਾਲਾਤ ਵਿੱਚ ਵਰਲਡਵਾਈਡ ਸਕੋਪ ਸੋਸਾਇਟੀ ਯੂ.ਕੇ ਦੇ ਸਰਪ੍ਰਸ਼ਤ ਪਿੰਦੂ ਜੌਹਲ ਵੱਲੋਂ ਕਪੂਰਥਲਾ ਪੁਲਿਸ ਦੇ ਮੁਲਾਜਮਾਂ ਜੋ ਕਿ ਕਰਨਾ ਮਹਾਂਮਾਰੀ ਦੌਰਾਨ ਫਰੰਟਲਾਈਨ ਤੇ ਕੰਮ ਕਰ ਰਹੇ ਹਨ ਦੇ ਵੈਲਫੇਅਰ ਵਾਸਤੇ 300 ਮੈਡੀਕਲ ਕਿੱਟਾਂ ਅੱਜ ਸ੍ਰੀਮਤੀ ਕਨਵਰਦੀਪ ਕੌਰ ਐਸ.ਐਸ.ਪੀ ਸਾਹਿਬ ਕਪੂਰਥਲਾ ਨੂੰ ਭੇਂਟ ਕੀਤੀਆਂ ਗਈਆਂ। ਜੋ ਇੱਕ ਕਿੱਟ ਵਿੱਚ ਵਿਟਾਮਿਨ C, ਵਿਟਾਮਿਨ D ਅਤੇ ਪੈਰਾਸੀਟਾਮੋਲ ਦੀਆਂ ਗੋਲੀਆਂ, ਹੈਂਡ ਸੈਨੇਟਾਈਜਰ ਅਤੇ ਮਾਸ਼ਕ ਹਨ। ਜੋ ਕਿ ਕਿੱਟਾਂ ਮਾਣਯੋਗ ਐਸ.ਐਸ.ਪੀ ਸਾਹਿਬ ਵੱਲੋਂ ਅੱਗੇ ਪੁਲਿਸ ਮੁਲਾਜਮਾਂ ਨੂੰ ਦਿੱਤੀਆਂ ਗਈਆਂ।

ਇਹਨਾਂ ਮੈਡੀਕਲ ਕਿੱਟਾਂ ਦਾ ਮੰਤਵ ਪੁਲਿਸ ਮੁਲਾਜਮਾਂ ਦੀ ਵੈਲਫੇਅਰ ਅਤੇ ਕੋਰੋਨਾ ਕਾਲ ਦੌਰਾਨ ਉਹਨਾਂ ਦੀ ਸਿਹਤ ਨੂੰ ਠੀਕ ਰੱਖਣਾ ਹੈ ਤਾਂ ਜੋ ਉਹ ਆਪਣੀ ਡਿਊਟੀ ਫੀਲਡ ਵਿੱਚ ਰਹਿ ਕੇ ਚੰਗੇ ਤਰੀਕੇ ਨਾਲ ਕਰ ਸਕਣ। ਇਸ ਤੋਂ ਇਲਾਵਾ ਸੰਸਥਾ ਦੇ ਸਰਪ੍ਰਸਤ ਪਿੰਦੂ ਜੋਹਲ ਵੱਲੋਂ 700 ਹੋਰ ਕਿੱਟਾਂ ਪੁਲਿਸ ਮੁਲਾਜ਼ਮਾਂ ਦੀ ਭਲਾਈ ਅਤੇ ਉਹਨਾਂ ਦੀ ਸਿਹਤਯਾਬੀ ਲਈ ਦਿੱਤੀਆਂ ਜਾਣਗੀਆਂ। ਇਸ ਮੌਕੇ ਸ੍ਰੀ ਜਸਬੀਰ ਸਿੰਘ ਐਸ.ਪੀ ਹੈਡਕੁਆਟਰ ਕਪੂਰਥਲਾ, ਸ੍ਰੀ ਵਿਸ਼ਾਲਜੀਤ ਸਿੰਘ ਐਸ.ਪੀ(ਡੀ) ਕਪੂਰਥਲਾ, ਸ੍ਰੀ ਸਰਬਜੀਤ ਰਾਏ ਡੀ.ਐਸ.ਪੀ (ਡੀ) ਕਪੂਰਥਲਾ, ਚੇਅਰਮੈਨ ਸ੍ਰੀ ਹਰਦੀਪ ਸਿੰਘ ਤੱਗੜ, ਐਡਵੋਕੇਟ ਸ੍ਰੀ ਅਸ਼ਵਨੀ ਕੁਮਾਰ ਫਿਲੌਰ, ਸ੍ਰੀ ਤਰਲੋਚਨ ਸਿੰਘ ਘੁੜਕਾ ਅਤੇ ਅਨੂਪ ਕੋਸ਼ਿਕ ਫਗਵਾੜਾ ਹਾਜਰ ਸਨ।

ਇਸ ਮੌਕੇ ਬੋਲਦੇ ਹੋਏ ਐਸ.ਐਸ.ਪੀ ਕਪੂਰਥਲਾ ਨੇ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੰਸਥਾ ਇਸੇ ਤਰੀਕੇ ਨਾਲ ਸਮਾਜ ਦੇ ਕੰਮ ਕਰਦੀ ਰਹੇਗੀ।

error: Content is protected !!