ਇਨੋਕਿਡਸ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਰਾਂਹੀ ‘ਨੇਵਰ ਗਿਵ ਅਪ’ ਦਾ ਦਿੱਤਾ ਸੰਦੇਸ਼

ਇਨੋਕਿਡਸ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਰਾਂਹੀ ਨੇਵਰ ਗਿਵ ਅਪਦਾ ਦਿੱਤਾ ਸੰਦੇਸ਼

ਜਲੰਧਰ, 5 ਮਈ (ਮੁਨੀਸ਼)ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਕੈਂਟ ਜੰਡਿਆਲਾ ਰੋਡ, ਲੋਹਾਰਾਂ, ਕਪੂਰਥਲਾ ਰੋਡ ਅਤੇ ਨੂਰਪੁਰ) ਵਿਖੇ ਕੇ.ਜੀ.1 ਅਤੇ ਕੇ.ਜੀ.2 ਦੇ ਵਿਦਿਆਰਥੀਆਂ ਲਈ ਅੰਗ੍ਰੇਜ਼ੀ ਕਵਿਤਾ ਪਾਠ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਦੁਆਰਾ ਬਹੁਤ ਹੀ ਸੁੰਦਰ ਸੰਦੇਸ਼ ਦਿੱਤੇ। ਬੱਚਿਆਂ ਨੇ ਕਵਿਤਾਵਾਂ ਨਾਲ ਸੰਬਧਤ ਚਾਰਟ ਅਤੇ ਫਲੈਸ਼ ਕਾਰਡ ਪ੍ਰਯੋਗ ਕੀਤੇ। ਉਹਨਾਂ ਨੇ ਨੇਵਰ ਗਿਵ ਅਪਦਾ ਸੰਦੇਸ਼ ਦਿੰਦੇ ਹੋਏ ਸਟੇ ਹੋਮ ਸਟੇ ਸੇਫ, ਸੇਵ ਵਾਟਰ ਸੇਵ ਅਰਥ, ਵਲਯੂ ਆਫ ਟਾਈਮ, ਸਟਾਪ ਕੋਵਿਡ19, ਸੇਵ ਟ੍ਰੀਜ਼, ਆਈ ਲਵ ਮਾਈ ਸਕੂਲ ਆਦਿ ਸੰਦੇਸ਼ਾਂ ਤੇ ਅਧਾਰਿਤ ਕਵਿਤਾਵਾਂ ਸੁਣਾਈਆਂ। ਇਹ ਮੁਕਾਬਲਾ ਜ਼ੂਮ ਐਪ ਤੇ ਆਨਲਾਈਨ ਕਰਵਾਇਆ ਗਿਆ।

 

ਇਨੋਕਿਡਸ ਦੀ ਡਾਇਰੈਕਟਰ ਅਲਕਾ ਅਰੋੜਾ ਨੇ ਦੱਸਿਆ ਕਿ ਕੋਵਿਡ-19 ਦੇ ਕਾਰਣ ਬੱਚੇ ਸਕੂਲ ਨਹੀਂ ਆ ਪਾ ਰਹੇ। ਘਰ ਬੈਠੇ ਬੱਚੇ ਸਕੂਲ ਅਤੇ ਅਧਿਆਪਕਾਂ ਨੂੰ ਬਹੁਤ ਮਿਸ ਕਰ ਰਹੇ ਹਨ। ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਘਰ ਬੈਠੇ ਗਤਿਵਿਧੀਆਂ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਤਾਂ ਜੋ ਉਹ ਸਕ੍ਰੀਨ ਟਾਈਮ ਤੋਂ ਹੱਟ ਕੇ ਕੁਝ ਹੋਰ ਵੀ ਕਰ ਸਕਣ। ਉਹਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਇਹਨਾਂ ਗਤੀਵਿੱਧੀਆਂ ਵਿੱਚ ਭਾਗ ਲੈਣ ਲਈ ਉਹਨਾਂ ਦਾ ਧੰਨਵਾਦ ਕੀਤਾ।

ਵਿਦਿਆਰਥੀਆਂ ਨੇ ਕਵਿਤਾਵਾਂ ਰਾਂਹੀ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਘਰ ਰਹਿਣ ਤਾਂ ਜੋ ਕੋਵਿਡ19 ਤੋਂ ਛੇਤੀ ਰਾਹਤ ਮਿਲ ਸਕੇ। ਇਨੋਸੈਂਟ ਹਾਰਟਸ ਦੀ ਮੈਨਜਮੈਂਟ ਭਰਪੂਰ ਯਤਨ ਕਰ ਰਹੀ ਹੈ ਕਿ ਅਜਿਹੇ ਸਮੇਂ ਦੌਰਾਨ ਵੀ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।

Leave a Reply

Your email address will not be published. Required fields are marked *

error: Content is protected !!