ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਕਸੂਤੀ ਫਸੀ ਕੈਪਟਨ ਸਰਕਾਰ, ਦੁਕਾਨਦਾਰਾਂ ਨੇ ਲਿਆਂਦੀ ਹਨੇਰੀ

ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਕਸੂਤੀ ਫਸੀ ਕੈਪਟਨ ਸਰਕਾਰ, ਦੁਕਾਨਦਾਰਾਂ ਨੇ ਲਿਆਂਦੀ ਹਨੇਰੀ

ਗੁਰਦਾਸਪੁਰ (ਵੀਓਪੀ ਬਿਊਰੋ ) – ਪੰਜਾਬ ਸਰਕਾਰ ਨੇ 15 ਮਈ ਤੱਕ ਮਿੰਨੀ ਲੌਕਡਾਊਨ ਲਾਇਆ ਹੋਇਆ ਹੈ। ਹੁਣ ਪੰਜਾਬ ਸਰਕਾਰ ਨੇ ਮਿੰਨੀ ਲੌਕਡਾਊਨ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਇਸ ਨੂੰ ਲੈ ਕੇ ਕਈ ਦੁਕਾਨਦਾਰਾਂ ਨੂੰ ਵੱਟ ਚੜ੍ਹ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੱਪੜਾ, ਮਨਿਆਰੀ, ਹੌਜਰੀ, ਫੁਟਵੀਅਰ ਸਮੇਤ ਰੋਜ਼ਾਨਾ ਘਰੇਲੂ ਸਾਮਾਨ ਵਾਲੀਆਂ ਦੁਕਾਨਾਂ ਲੌਕਡਾਉਨ ਵਿੱਚ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ‘ਤੇ ਸਖਤੀ ਨਾਲ ਅਮਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਨੇ ਇਕ ਨਵਾਂ ਵਿਵਾਦ ਸਹੇੜ ਲਿਆ ਹੈ।

ਇਸ ਤੋਂ ਬਾਅਦ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਪਾਬੰਦੀ ਝੱਲ ਰਹੇ ਦੁਕਾਨਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਗੈਰ ਜ਼ਰੂਰੀ ਕਰਾਰ ਦੇ ਕੇ ਬੰਦ ਕਰ ਦਿਤਾ ਹੈ ਪਰ ਸ਼ਰਾਬ ਜ਼ਰੂਰੀ ਵਸਤੂਆਂ ਦੀ ਸ਼੍ਰੇਣੀ ਵਿੱਚ ਲਿਆਂਦੀ ਹੈ। ਜਦੋਂਕਿ ਸ਼ਰਾਬ ਦੇ ਸਮਾਜ ਵਿੱਚ ਮਾੜੇ ਨਤੀਜਿਆਂ ਤੋਂ ਸਾਰੇ ਭਲੀਭਾਂਤ ਜਾਣਦੇ ਹਨ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿੱਚ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਕਸਮ ਖਾਧੀ ਸੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਪਰ ਸਰਕਾਰ ਨੇ ਆਪ ਹੀ ਸ਼ਰਾਬ ਦੇ ਠੇਕੇ ਖੋਲ੍ਹ ਦਿਤੇ ਹਨ।

ਉਨ੍ਹਾਂ ਕਿਹਾ ਅਸੀਂ ਇਸ ਦੀ ਕੜੀ ਨਿੰਦਾ ਕਰਦੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਥੋੜ੍ਹਾ ਸਮਾਂ ਸਾਨੂੰ ਵੀ ਦੁਕਾਨਾਂ ਖੋਲ੍ਹਣ ਲਈ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਅਸੀਂ ਵੀ ਆਪਣਾ ਪਰਿਵਾਰ ਪਾਲਣਾ ਹੈ ਤੇ ਦੁਕਾਨਾਂ ਉਤੇ ਲੱਗੇ ਵਰਕਰਾਂ ਨੂੰ ਵੀ ਉਨ੍ਹਾਂ ਦੀ ਤਨਖਾਹ ਦੇਣੀ ਹੈ।

error: Content is protected !!