ਜ਼ਮੀਨੀਂ ਝਗੜੇ ਨੂੰ ਲੈ ਕੇ ਚਾਚੇ ਦੇ ਪੁੱਤ ਨੇ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਮਾਰਿਆ

ਜ਼ਮੀਨੀਂ ਝਗੜੇ ਨੂੰ ਲੈ ਕੇ ਚਾਚੇ ਦੇ ਪੁੱਤ ਨੇ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਮਾਰਿਆ

ਗੁਰਦਾਸਪੁਰ (ਵੀਓਪੀ ਬਿਊਰੋ) – ਪੰਜਾਬ ਵਿਚ ਜ਼ਮੀਨ ਦੇ ਝਗੜੇ ਦੇ ਕਈ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਇਸ ਤਰ੍ਹਾਂ ਦੀ ਇਕ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ। ਪਿੰਡ ਨਾਨਕਸਰ ਬਾਗੜੀਆਂ ਵਿਚ ਮਨਪ੍ਰੀਤ ਸਿੰਘ ਨਾਮ ਦੇ ਇਕ ਨੌਜਵਾਨ ਨੇ ਜ਼ਮੀਨ ਦੀ ਵੱਟ ਨੂੰ ਲੈ ਕੇ ਆਪਣੀ ਚਾਚੀ ਤੇ ਚਚੇਰੀ ਭੈਣ ਨੂੰ ਟਰੈਕਟਰ ਹੇਠਾਂ ਕੁਚਲ ਦਿੱਤਾ।

ਇਸ ਦੌਰਾਨ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਤੇ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਮਨਪ੍ਰੀਤ ਸਿੰਘ ਤੇ ਉਸ ਦੀ ਮਾਂ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜ਼ਮੀਨ ਦੀ ਵੱਟ ਨੂੰ ਲੈ ਕੇ ਇਨ੍ਹਾਂ ਦਾ ਆਪਸ ‘ਚ ਝਗੜਾ ਸੀ। ਅੱਜ ਜਦੋਂ ਮਨਪ੍ਰੀਤ ਸਿੰਘ ਖੇਤਾਂ ਵਿੱਚ ਜ਼ਬਰੀ ਵੱਟ ਪਾ ਰਿਹਾ ਸੀ ਤਾਂ ਉਸ ਦੀ ਚਾਚੀ ਤੇ ਉਸ ਦੀ ਕੁੜੀ ਸੁਮਨਪ੍ਰੀਤ ਕੌਰ ਨੇ ਉਸ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੋਨਾਂ ਉਪਰ ਟ੍ਰੈਕਟਰ ਚਾੜ੍ਹ ਦਿਤਾ। ਇਸ ਨਾਲ ਦੋਨੋ ਜ਼ਖਮੀ ਹੋ ਗਈਆਂ ਤੇ ਹਸਪਤਾਲ ਵਿੱਚ ਇਲਾਜ ਦੌਰਾਨ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਵਿੱਚ ਜ਼ਮੀਨ ਦੀ ਵੱਟ ਨੂੰ ਲੈਕੇ ਇਕ ਨੌਜਵਾਨ ਨੇ ਆਪਣੀ ਚਾਚੀ ਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੁਚਲ ਦਿੱਤਾ ਹੈ ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਦੋਸ਼ੀ ਲੜਕੇ ਮਨਪ੍ਰੀਤ ਸਿੰਘ ਤੇ ਉਸ ਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!