ਜੇਕਰ ਕਿਸੇ ਵੀ ਕੋਰੋਨਾ ਮਰੀਜ਼ ਨੂੰ ਕੋਈ ਆ ਰਹੀਂ ਹੈ ਪਰੇਸ਼ਾਨੀ ਤਾਂ ਇਸ ਨੰਬਰ ‘ਤੇ ਕਰੋ ਫ਼ੋਨ, ਸੁਨੀਲ ਜਾਖੜ ਨੇ ਕੀਤੇ ਜਾਰੀ

ਜੇਕਰ ਕਿਸੇ ਵੀ ਕੋਰੋਨਾ ਮਰੀਜ਼ ਨੂੰ ਕੋਈ ਆ ਰਹੀਂ ਹੈ ਪਰੇਸ਼ਾਨੀ ਤਾਂ ਇਸ ਨੰਬਰ ‘ਤੇ ਕਰੋ ਫ਼ੋਨ, ਸੁਨੀਲ ਜਾਖੜ ਨੇ ਕੀਤੇ ਜਾਰੀ

ਜਲੰਧਰ ( ਗੁਰਪ੍ਰੀਤ ਡੈਨੀ ) – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੱਲ੍ਹ ਕੋਰੋਨਾ ਮਰੀਜ਼ਾਂ ਲਈ 2 ਹੈਲਪ ਲਾਈਨ ਨੰਬਰ (9115158100-9115127102)  ਕੀਤੇ ਹਨ। ਕੋਈ ਵੀ ਵਿਅਕਤੀ ਉਹ ਚਾਹੇ ਕੋਰੋਨਾ ਤੋਂ ਪੀੜਤ ਹੋਵੇਂ ਜਾਂ ਜਿਸ ਨੂੰ ਕੋਰੋਨਾ ਦੇ ਕੁੱਝ ਲੱਛਣ ਦਿਖਾਈ ਦਿੰਦੇ ਹੋਣ ਉਹ ਜਾਰੀ ਕੀਤੇ ਨੰਬਰਾਂ ਉੱਤੇ ਫੋਨ ਕਰਕੇ ਜਾਣਕਾਰੀ ਲੈ ਸਕਦਾ ਹੈ।

ਵਾਇਸ ਆਫ਼ ਪੰਜਾਬ ਦੀ ਟੀਮ ਨੇ ਇਹਨਾਂ ਨੰਬਰਾਂ ਉਪਰ ਫੋਨ ਕਰਕੇ ਜਾਣਕਾਰੀ ਲਈ ਤਾਂ ਕੋਵਿਡ ਜਾਣਕਾਰੀ ਸੈਂਟਰ ਤੋਂ ਬੋਲ ਰਹੇ ਵਲੰਟੀਅਰ ਨੇ ਦੱਸਿਆ ਕਿ ਅਸੀਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਚੌਵੀਂ ਘੰਟੇ ਹੈਲਪ ਲਾਈਨ ਨੰਬਰ ਦੀ ਸੁਵਿਧਾ ਜਾਰੀ ਰੱਖੀ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਮਿਸ਼ਨ ਫਤਿਹ ਕਿੱਟ ਵੀ ਦਿੱਤੀ ਜਾਂਦੀ ਹੈ ਜਿਸ ਵਿਚ ਆਕਸੀਮੀਟਰ, ਥਰਮਾਮੀਟਰ, ਮਾਸਕ ਤੇ ਕੁਝ ਹੋਰ ਨਿੱਕਸੁੱਕ ਦਾ ਸਾਮਾਨ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਹਸਪਤਾਲ ਵਿਚ ਬੈੱਡ ਨਹੀਂ ਮਿਲ ਰਿਹਾ ਤਾਂ ਉਹ ਵਿਅਕਤੀ ਵੀ  ਇਸ ਨੰਬਰ ਉਪਰ ਫੋਨ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦਾ ਹੈ।

ਵਲੰਟੀਅਰ ਨੇ ਇਹ ਵੀ ਦੱਸਿਆ ਕਿ ਸਾਨੂੰ ਆਕਸੀਮੀਟਰਾਂ ਬਹੁਤ ਜ਼ਰੂਰਤ ਹੈ। ਪੰਜਾਬ ਸਰਕਾਰ ਪਹਿਲਾਂ ਵੀ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਤੋਂ ਆਕਸੀਮੀਟਰ ਵਾਪਸ ਲੈਣ ਦੀ ਮੰਗ ਕਰ ਚੁੱਕੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਨੇ ਵੀ ਅਜੇ ਤੱਕ ਆਕਸੀਮੀਟਰ ਵਾਪਸ ਨਹੀਂ ਕੀਤਾ। ਉਹਨਾਂ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਕਸੀਮੀਟਰ ਪੰਜਾਬ ਸਰਕਾਰ ਨੂੰ ਵਾਪਸ ਕਰ ਦੇਣ ਜਿਸ ਨਾਲ ਨਵੇਂ ਕੋਰੋਨਾ ਮਰੀਜ਼ਾਂ ਦਾ ਇਲਾਜ ਹੋ ਸਕੇ। ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਕਿਹਾ ਕਿ ਇਹ ਆਕਸੀਮੀਟਰ ਆਪਣੇ ਨੇੜਲੇ ਕੋਰੋਨਾ ਸੈਂਟਰ ਵਿਚ ਜਮ੍ਹਾਂ ਕਰਵਾ ਦੇਣ।

ਪੰਜਾਬ ਦੇ ਹਰ ਜ਼ਿਲ੍ਹੇ ਵਿਚ ਪੰਜਾਬ ਕਾਂਗਰਸ ਦੇ ਵਲੰਟੀਅਰ ਕੋਰੋਨਾ ਤੋਂ ਜੰਗ ਜਿੱਤਣ ਲਈ ਕੰਮ ਕਰ ਰਹੇ ਹਨ। ਉਹ ਕੋਰੋਨਾ ਮਰੀਜ਼ਾਂ ਨੂੰ ਹਰੇਕ ਤਰ੍ਹਾਂ ਦੀ ਜਾਣਕਾਰੀ ਤੇ ਹਰ ਸੁਵਿਧਾ ਦੇਣ ਲਈ 24 ਘੰਟੇ ਵਚਨਬੰਧ ਹਨ।

ਇਹ ਹਨ ਹੈਲਪ ਲਾਈਨ ਨੰਬਰ (9115158100-9115127102)  

error: Content is protected !!