ਖ਼ਾਲਸਾ ਕਾਲਜ ਵੈਟਰਨਰੀ ਵਿਖੇ ਅੰਤਰਰਾਸ਼ਟਰੀ ਇਮਿਊਨੋਲੋਜੀ ਦਿਵਸ‐2021 ਮਨਾਇਆ ਗਿਆ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਅੰਤਰਰਾਸ਼ਟਰੀ ਇਮਿਊਨੋਲੋਜੀ ਦਿਵਸ‐2021 ਮਨਾਇਆ ਗਿਆ

ਅੰਮ੍ਰਿਤਸਰ, 5 ਮਈ (ਰਿਧੀ  ਭੰਡਾਰੀ )¸ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਯੂਰੋਪੀਅਨ ਫੈਡਰੇਸ਼ਨ ਆਫ਼ ਇਮਿਊਨੋਲੋਜੀਕਲ ਸੋਸਾਇਟੀਆਂ ਦੁਆਰਾ ਵਿਅਕਤੀਗਤ ਸਿਹਤ ਅਤੇ ਤੰਦਰੁਸਤੀ ਦੇ ਅਧਾਰ ਵਜੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਇਮਿਊਨੋਲੋਜੀ ਦਿਵਸ‐2021 ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਦੇ ਸਹਿਯੋਗ ਨਾਲ ਮਨਾਇਆ ਇਹ ਦਿਵਸ ਸਾਲ‐2007 ਤੋਂ 2 ਇਮਿਊਨੋਲੋਜੀ ਸੋਸਾਇਟੀਆਂ‐ਦਾ ਯੂਰੋਪੀਅਨ ਫੈਡਰੇਸ਼ਨ ਆਫ਼ ਇਮਿਊਨੋਲੋਜੀਕਲ ਸੋਸਾਇਟੀਸ ਅਤੇ ਇੰਟਰਨੈਸ਼ਨਲ ਯੂਨੀਅਨ ਆਫ਼ ਇਮਿਊਨੋਜੀਕਲ ਸੋਸਾਇਟੀ ਦੀ ਸਰਪ੍ਰਸਤੀ ਹੇਠ ਦੁਨੀਆ ਭਰ ’ਚ ਮਨਾਇਆ ਜਾ ਰਿਹਾ ਹੈ।

ਪੂਰੀ ਦੁਨੀਆ ’ਚ ਕੰਮ ਕਰ ਰਹੀਆਂ ਇਨ੍ਹਾਂ ਸੰਸਥਾਵਾਂ ਦਾ ਮੁੱਖ ਉਦੇਸ਼ ਵਿਗਿਆਨੀਆਂ ਅਤੇ ਜਨਤਾ ਦਰਮਿਆਨ ਫ਼ਾਸਲੇ ਨੂੰ ਖ਼ਤਮ ਕਰਨਾ ਹੈ ਅਤੇ ਜਨਤਕ ਸਿਹਤ ਨੂੰ ਬੇਹਤਰ ਬਣਾਉਣ ਲਈ ਵਿਗਿਆਨੀਆਂ ਦੁਆਰਾ ਇਸ ਖੇਤਰ ’ਚ ਕੀਤੀਆਂ ਗਈਆਂ ਖੋਜ਼ਾਂ, ਕੈਂਸਰ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਦੇ ਢੰਗਾਂ ਨੂੰ ਸਾਂਝਾ ਕਰਨਾ ਹੈ।

ਕਾਲਜ ਪ੍ਰਿੰਸੀਪਲ ਡਾ. ਕਪੂਰ, ਮੈਨੇਜ਼ਿੰਗ ਡਾਇਰੈਕਟਰ ਐਸ. ਕੇ. ਨਾਗਪਾਲ ਅਤੇ ਡਾਇਰੈਕਟਰ ਡਾ. ਐਸ. ਐਸ. ਸਿੱਧੂ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਕੋਰੋਨਾ ਮਹਾਮਾਰੀ ਦੌਰਾਨ ਸਰੀਰਿਕ ਸਮਰੱਥਾ ਦੀ ਮਹੱਤਤਾ ’ਤੇ ਚਾਨਣਾ ਪਾਉਣਾ ਸੀ। ਇਸ ਸਮਾਗਮ ਦੌਰਾਨ ‘ਕੋਵਿਡ‐19 ਵੈਕਸੀਨੇਸ਼ਨ ਅਤੇ ਇਮਿਊਨਿਟੀ’ ਵਿਸ਼ੇ ’ਤੇ ਈ‐ਪੋਸਟਰ ਮੁਕਾਬਲਾ ਅਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਬਹੁਤ ਸਾਰੇ ਪ੍ਰਤੀਯੋਗੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ’ਚ ਕੋਪੂ ਵਾਸਵੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਪਹਿਲਾਂ ਸਥਾਨ, ਹਰਮੋਹਨਬੀਰ ਕੌਰ ਖ਼ਾਲਸਾ ਕਾਲਜ ਵੈਟਰਨਰੀ ਅਤੇ ਇਪਸਿਤਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਅਤੇ ਖੁਸ਼ਬੂ ਐਸ. ਰਾਣਾ, ਭਾਰਤੀ ਭਾਂਡੇਰੀ, ਸੀ. ਓ. ਵੀ. ਐਸ., ਆਨੰਦ ਅਤੇ ਗੁਰਲੀਨ ਕੌਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਅਤੇ ਹਰਮਨਪ੍ਰੀਤ ਸਿੰਘ ਸੋਢੀ ਅਸਿਸਟੈਂਟ ਪ੍ਰੋਫੈਸਰ ਖ਼ਾਲਸਾ ਕਾਲਜ ਵੈਟਰਨਰੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।

ਇਸ ਵੈਬੀਨਾਰ ਦਾ ਆਯੋਜਨ ਡਾ. ਆਰ. ਰਾਲਟੇ ਪ੍ਰਬੰਧਕੀ ਸਕੱਤਰ, ਡਾ. ਵਿਪਨ ਕੁਮਾਰ ਐਸੋਸੀਏਟ ਪ੍ਰੋਫੈਸਰ ਅਤੇ ਲਵਪ੍ਰੀਤ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਤੋਂ ਪਹਿਲਾਂ ਡਾ. ਕਪੂਰ ਨੇ ਸਵਾਗਤੀ ਭਾਸ਼ਣ ਦੇ ਨਾਲ ਸੈਸ਼ਨ ਦੀ ਸ਼ੁਰਆਤ ਕੀਤੀ ਅਤੇ ਅੰਤਰਰਾਸ਼ਟਰੀ ਇਮਿਊਨੋਲੋਜੀ ਦਿਵਸ ਦੇ ਇਤਿਹਾਸ ਅਤੇ ਜਨਤਕ ਸਿਹਤ ਸਬੰਧੀ ਟੀਕਿਆਂ ਦੇ ਯੋਗਦਾਨ ’ਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਪਵਿੱਤਰ ਕੌਰ ਐਸੋਸੀਏਟ ਪ੍ਰੋਫੈਸਰ, ਵੈਟਰਨਰੀ ਮਾਇਕ੍ਰੋਬਾਇਓਲੋਜੀ ਵਿਭਾਗ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਕੋਵਿਡ‐19 ਮਹਾਮਾਰੀ ਦੌਰਾਨ ਟੀਕਿਆਂ ਦੀ ਮਹੱਤਤਾ ਅਤੇ ਇਮਿਊਨਿਟੀ ਵਿਗਿਆਨ ਸਬੰਧੀ ਚਾਨਣਾ ਪਾਇਆ। ਡਾ. ਪੀ. ਐਨ. ਦਵੀਵੇਦੀ ਚੇਅਰਮੈਨ ਪ੍ਰਬੰਧਕੀ ਕਮੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਵਿਪਨ ਕੁਮਾਰ ਐਸੋਸੀਏਟ ਪ੍ਰੋਫੈਸਰ ਅਤੇ ਡਾ. ਨਾਰਿਪਜੀਤ ਕੌਰ ਅਸਿਸਟੈਂਟ ਪ੍ਰੋਫੈਸਰ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਵੈਬੀਨਾਰ ਦਾ ਹਿੱਸਾ ਰਹੇ।

Leave a Reply

Your email address will not be published. Required fields are marked *

error: Content is protected !!