ਕੀ 5G ਨੈਟਵਰਕ ਨਾਲ ਫੈਲਿਆ ਕੋਰੋਨਾ? ਜਾਣੋਂ ਕੀ ਕਹਿਣਾ ਹੈ WHO ਦਾ

ਕੀ 5G ਨੈਟਵਰਕ ਨਾਲ ਫੈਲਿਆ ਕੋਰੋਨਾ? ਜਾਣੋਂ ਕੀ ਕਹਿਣਾ ਹੈ WHO ਦਾ

ਨਵੀਂ ਦਿੱਲੀ( ਵੀਓਪੀ ਬਿਊਰੋ) – ਭਾਰਤ ਵਿਚ ਕੋਰੋਨਾ ਬਹੁਤ ਤੇਜ਼ੀ ਵੱਧ ਰਿਹਾ ਹੈ। ਇਕ ਦਿਨ ਵਿਚ 4 ਲੱਖ ਕੇਸ ਆਉਣ ਨਾਲ ਭਾਰਤ ਦੁਨੀਆਂ ਦਾ ਪਹਿਲਾਂ ਦੇਸ਼ ਬਣ ਗਿਆ ਹੈ। ਹੁਣ ਕੋਰੋਨਾ ਕਿਵੇਂ ਵਧਿਆ ਹੈ ਇਸ ਬਾਰੇ ਸੋਸ਼ਲ ਮੀਡੀਆ ਉਪਰ ਵੱਖ-ਵੱਖ ਵਿਚਾਰ ਦੇਖਣ ਨੂੰ ਮਿਲ ਰਹੇ ਹਨ।

ਇਨ੍ਹਾਂ ਦਾਅਵਿਆਂ ਵਿਚੋਂ ਇੱਕ ਇਹ ਹੈ ਕਿ 5 ਜੀ ਨੈੱਟਵਰਕ ਕਾਰਨ ਕੋਰੋਨਾ ਫੈਲ ਰਿਹਾ ਹੈ। ਇੱਕ ਦਾਅਵਾ ਇਹ ਵੀ ਹੈ ਕਿ ਕੋਰੋਨਾ ਵਰਗੀ ਕੋਈ ਬਿਮਾਰੀ ਨਹੀਂ ਹੈ, ਪਰ ਇਹ 5 ਜੀ ਰੇਡੀਏਸ਼ਨ ਦੇ ਕਾਰਨ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਇਸ ਦਾਅਵੇ ‘ਤੇ ਕੀ ਕਹਿੰਦਾ ਹੈ…

ਸੋਸ਼ਲ ਮੀਡੀਆ ‘ਤੇ, “ਮਨੁੱਖਾਂ ਨੂੰ ਬਚਾਉਣ ਵਾਲੇ 5 ਜੀ ਟੈਸਟਿੰਗ ਰੋਕੋ” ਸਿਰਲੇਖ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਹ ਵਿਚ ਲਿਖਿਆ ਹੈ ਕਿ ਇਹ ਮਹਾਂਮਾਰੀ ਜੋ ਦੂਜੀ ਵਾਰ ਆਈ ਹੈ, ਜਿਸ ਨੂੰ ਕੋਰੋਨਾ ਦਾ ਨਾਮ ਦਿੱਤਾ ਜਾ ਰਿਹਾ ਹੈ ਇਹ 5ਜੀ ਟਾਵਰਾਂ ਦੀ ਟੈਸਟਿੰਗ ਕਰਕੇ ਹੈ। ਟਾਵਰ ਵਿਚੋਂ ਨਿਕਲਣ ਵਾਲੀ ਰੇਡੀਏਸ਼ਨ ਹਵਾ ਵਿਚ ਮਿਲ ਕੇ ਇਸ ਨੂੰ ਜ਼ਹਿਰੀਲੀ ਬਣਾ ਰਹੀ ਹੈ, ਇਸ ਲਈ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਅਤੇ ਲੋਕ ਮਰ ਰਹੇ ਹਨ ‘ ਇਹੀ ਕਾਰਨ ਹੈ ਕਿ 5ਜੀ ਟਾਵਰਾਂ ਦੀ ਟੈਸਟਿੰਗ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰੋ, ਫਿਰ ਦੇਖੋ ਸਭ ਕੁੱਝ ਠੀਕ ਰਹੇਗਾ।’

ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ 5 ਜੀ ਨੈੱਟਵਰਕ ਰੇਡੀਏਸ਼ਨ ਦੇ ਕਾਰਨ, ਘਰ ਵਿੱਚ ਹਰ ਜਗ੍ਹਾ ਥੋੜ੍ਹਾ-ਥੋੜ੍ਹਾ ਕਰੰਟ ਮਹਿਸੂਸ ਹੋ ਰਿਹਾ ਹੈ। ਗਲਾ ਬਹੁਤ ਜ਼ਿਆਦਾ ਸੁੱਕਦਾ ਹੈ, ਪਿਆਸ ਬਹੁਤ ਜ਼ਿਆਦਾ ਲਗਦੀ ਹੈ। ਨੱਕ ਵਿਚ ਪਪੜੀ ਜਿਹੀ ਬਣਦੀ ਹੈ ਤੇ ਪਪੜੀ ਨਾਲ ਖ਼ੂਨ ਨਿਕਲਦਾ ਹੈ। ਜੇ ਇਹ ਸੱਚਮੁੱਚ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝੋ ਕਿ ਇਹ ਨੁਕਸਾਨਦੇਹ 5 ਜੀ ਨੈੱਟਵਰਕ ਰੇਡੀਏਸ਼ਨ ਸਾਡੇ ‘ਤੇ ਮਾੜਾ ਪ੍ਰਭਾਵ ਪਾਉਣ ਲੱਗੀ ਹੈ। ਇਸ ਪੋਸਟ ਚ ਅੱਗ ਲਿਖਿਆ ਹੈ ਕਿ ਜਿਵੇਂ 4ਜੀ ਰੇਡੀਏਸ਼ਨ ਨੇ ਪੰਛੀਆਂ ਦਾ ਖ਼ਾਤਮਾ ਕਰ ਦਿੱਤਾ ਸੀ, ਉਸੇ ਤਰ੍ਹਾਂ, 5ਜੀ ਰੇਡੀਏਸ਼ਨ ਮਨੁੱਖ ਜਾਤੀ ਲਈ ਖ਼ਤਰਨਾਕ ਹੈ ਅਤੇ ਜੇ ਸਮਾਂ ਹੈ, ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਸਾਂਝਾ ਕਰੋ।

ਕੀ ਕਹਿਣਾ ਹੈ WHO ਦਾ

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ, ਅਜਿਹੀਆਂ ਅਫ਼ਵਾਹਾਂ ‘ਤੇ ਅਲੱਗ ਤੋਂ ਵਿਸਥਾਰ ਨਾਲ ਕਿਹਾ ਗਿਆ ਹੈ ਕਿ ਅਜਿਹੀਆਂ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ। ਇੱਕ ਕਾਲਮ ਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ‘FACT: 5G ਮੋਬਾਈਲ ਨੈੱਟਵਰਕ COVID-19’ਨਹੀਂ ਫੈਲਾਉਂਦਾ ਹੈ। ਇਹ ਪੋਸਟ ਸਪਸ਼ਟ ਤੌਰ ਉਤੇ ਕਹਿੰਦੀ ਹੈ ਕਿ ਰੇਡੀਓ ਵੇਵ ਤੇ ਮੋਬਾਈਲ ਨੈਟਵਰਕਸ ਨਾਲ ਵਿਸ਼ਾਣੂ ਨਹੀਂ ਫੈਲਦਾ। ਕੋਵਿਡ -19 ਉਨ੍ਹਾਂ ਦੇਸ਼ਾਂ ਵਿਚ ਵੀ ਫੈਲ ਰਹੀ ਹੈ ਜਿੱਥੇ ਨਾ ਤਾਂ 5ਜੀ ਦੀ ਟੈਸਟਿੰਗ ਹੋ ਰਹੀ ਹੈ ਤੇ ਨਾ ਹੀ 5ਜੀ ਮੋਬਾਈਲ ਨੈੱਟਵਰਕ ਹਨ। ਕੋਰੋਨਾ ਵਾਇਰਸ ਸੰਕਰਮਿਤ ਵਿਅਕਤੀ ਤੋਂ ਦੂਜਿਆਂ ਚ ਫੈਲਦਾ ਹੈ ਜਦੋਂ ਉਹ ਛਿੱਕ ਮਾਰਦਾ ਹੈ, ਬੋਲਦਾ ਹੈ ਜਾਂ ਥੁੱਕਦਾ ਹੈ।

error: Content is protected !!