ਕੌਣ ਸਨ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ? ਜਨਮਦਿਨ ਉਪਰ ਉਨ੍ਹਾਂ ਦੇ ਜੀਵਨ ‘ਤੇ ਇਕ ਝਾਤ

ਕੌਣ ਸਨ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ? ਜਨਮਦਿਨ ਉਪਰ ਉਨ੍ਹਾਂ ਦੇ ਜੀਵਨ ‘ਤੇ ਇਕ ਝਾਤ

 

ਜਲੰਧਰ ( ਰਿਧੀ ਭੰਡਾਰੀ) – ਅੱਜ ਭਾਰਤ ਦੇ 7ਵੇਂ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮਦਿਨ ਹੈ। ਪੰਜਾਬ ਦੀ ਸਿਆਸਤ ਤੋਂ ਸ਼ੁਰੂ ਹੋ ਕੇ ਦੇਸ਼ ਦੀ ਸ਼ਕਤੀਸ਼ਾਲੀ ਕੁਰਸੀ ਤੱਕ ਪਹੁੰਚਣ ਤੱਕ ਦਾ ਸਫ਼ਰ ਉਹਨਾਂ ਦਾ ਬਹੁਤ ਹੀ ਦਿਲਚਸਪ ਹੈ। ਆਓ ਅੱਜ ਗਿਆਨੀ ਜ਼ੈਲ ਸਿੰਘ ਬਾਰੇ ਜਾਣਦੇ ਹਾਂ।

ਗਿਆਨੀ ਜ਼ੈਲ ਸਿੰਘ 5 ਮਈ 1916 ਨ ਭਾਰਤ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ ਰਾਸ਼ਟਰੀਪਤੀ ਤੋਂ ਪਹਿਲਾ  ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਰ ਵੀ ਉੱਚ ਅਹੁਦਿਆ ਤੇ ਕੰਮ ਕੀਤਾ। ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਜਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮ੍ਰਿਤਸਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਉਨ੍ਹਾਂ ਨੂੰ ਗਿਆਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਗਿਆਨੀ ਜ਼ੈਲ ਸਿੰਘ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਹਨਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਹਨਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।

ਉਹਨਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਹਨਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਹਨਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਹਨਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ।

ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।

error: Content is protected !!