ਕੋਰੋਨਾ ਕਾਲ ਦੌਰਾਨ ਤੁਸੀਂ ਰੇਲ ਟਿਕਟ ਕਦੋਂ  ਬੁੱਕ ਕਰਵਾ ਸਕਦੇ ਹੋ, ਜਾਣਨ ਲਈ ਪੜ੍ਹੋ ਖ਼ਬਰ

 ਕੋਰੋਨਾ ਕਾਲ ਦੌਰਾਨ ਤੁਸੀਂ ਰੇਲ ਟਿਕਟ ਕਦੋਂ  ਬੁੱਕ ਕਰਵਾ ਸਕਦੇ ਹੋ, ਜਾਣਨ ਲਈ ਪੜ੍ਹੋ ਖ਼ਬਰ

ਨਵੀਂ ਦਿੱਲੀ( ਵੀਓਪੀ ਬਿਊਰੋ) – ਕੋਰੋਨਾ ਕਰਕੇ ਸਾਰੀਆਂ ਟ੍ਰੇਨਾਂ ਬੰਦ ਨਹੀਂ ਹੋਈਆਂ ਕੁਝ ਸਪੈਸ਼ਲ ਟ੍ਰੇਨਾਂ ਰੂਟੀਨ ਵਿਚ ਚੱਲ ਰਹੀਆਂ ਹਨ। ਭਾਰਤ ਵਿਚ ਚੱਲ ਰਹੀ ਕੋਰੋਨਾ ਮਹਾਂਮਾਰੀ ਕਰਕੇ ਘਰ ਤੋਂ ਬਾਹਰ ਨਿਕਲਣ ਲੱਗਿਆ ਸੋਚਣਾ ਪੈਂਦਾ ਹੈ ਪਰ ਫਿਰ ਵੀ ਜੇਕਰ ਤੁਸੀਂ ਪੂਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿਤੇ ਜਾਣ ਦਾ ਮਨ ਬਣਾ ਲਿਆ ਹੈ ਤਾਂ ਟ੍ਰੇਨ ਟਿਕਟਾਂ ਬੁੱਕ ਕਰਵਾਉਣ ਸੰਬੰਧੀ ਜਾਣਕਾਰੀ ਜ਼ਰੂਰ ਰੱਖੋ।

ਕੋਰੋਨਾ ਕਰਕੇ ਟ੍ਰੇਨਾਂ ਦੀ ਬੁਕਿੰਗ ਪਹਿਲਾਂ ਕਰਵਾਉਣੀ ਪੈ ਰਹੀ ਹੈ ਕਿਉਂਕਿ ਇਕਦਮ ਟਿਕਟ ਨਾ ਮਿਲਣ ਉਪਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਤੁਸੀਂ 120 ਦਿਨ ਪਹਿਲਾਂ ਰਿਜ਼ਰਵੇਸ਼ਨ ਟਿਕਟ ਲੈ ਸਕਦੇ ਹੋ। ਭਾਵ ਤੁਸੀਂ 4 ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹੋ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਇਸ ਮਿਆਦ ਨੂੰ ਘਟਾ ਕੇ ਇਕ ਮਹੀਨਾ ਕਰ ਦਿੱਤਾ ਸੀ ਪਰ ਹੁਣ ਇਹ ਨਿਯਮ ਫਿਰ ਤੋਂ ਬਦਲ ਦਿੱਤਾ ਹੈ। ਇਹ ਸਿਸਟਮ ਪਹਿਲਾਂ ਵਰਗਾ ਹੋ ਗਿਆ ਹੈ। ਤੁਸੀਂ ਪਹਿਲਾਂ ਵਾਂਗ ਆਨਲਾਈਨ ਆਸਾਨੀ ਨਾਲ ਟਿਕਟ ਬੁੱਕ ਕਰਵਾ ਸਕਦੇ ਹੋ।

ਐਮਰਜੈਂਸੀ ’ਚ ਜਾਣ ਲਈ ਤੁਸੀਂ ਟ੍ਰੇਨ ਚੱਲਣ ਤੋਂ ਅੱਧਾ ਘੰਟਾ ਪਹਿਲਾਂ ਤਕ ਟਿਕਟ ਬੁੱਕ ਕਰਵਾ ਸਕਦੇ ਹੋ। ਆਮ ਤੌਰ ’ਤੇ ਟ੍ਰੇਨ ਚੱਲਣ ਤੋਂ ਚਾਰ ਘੰਟੇ ਪਹਿਲਾਂ ਚਾਰਟ ਤਿਆਰ ਹੁੰਦਾ ਹੈ। ਵੈਸੇ ਤੁਸੀਂ ਅੱਧਾ ਘੰਟਾ ਪਹਿਲਾਂ ਆਨਲਾਈਨ ਜਾਂ ਕਾਉਂਟਰ ਤੋਂ ਟਿਕਟ ਬੁੱਕ ਕਰਵਾ ਸਕਦੇ ਹੋ।

ਡੁਪਲੀਕੇਟ ਟਿਕਟ ਲਈ ਟ੍ਰੇਨ ’ਚ ਬੈਠ ਕੇ ਟੀਟੀਈ ਨੂੰੂ 50 ਰੁਪਏ ਪੈਨਲਟੀ ਦੇ ਕੇ ਆਪਣਾ ਟਿਕਟ ਲੈ ਸਕਦੇ ਹੋ। ਇਸ ਲਈ ਤੁਹਾਨੂੰ ਆਪਣਾ ਆਈਡੀ ਕਾਰਡ ਦੇਣਾ ਪਵੇਗਾ।

 

error: Content is protected !!