ਪਟਵਾਰ ਯੂਨੀਅਨ ਨੇ ਕੀਤਾ ਇੰਨੇ ਦਿਨਾਂ ਲਈ ਕੰਮ ਬੰਦ ਕਰਨ ਦਾ ਐਲਾਨ, ਪੜ੍ਹੋ ਖ਼ਬਰ

ਪਟਵਾਰ ਯੂਨੀਅਨ ਨੇ ਕੀਤਾ ਇੰਨੇ ਦਿਨਾਂ ਲਈ ਕੰਮ ਬੰਦ ਕਰਨ ਦਾ ਐਲਾਨ, ਪੜ੍ਹੋ ਖ਼ਬਰ

ਰੂਪਨਗਰ( ਵੀਓਪੀ ਬਿਊਰੋ)  –  ਪੰਜਾਬ ਸਰਕਾਰ ਵੱਲੋ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵੱਜੋਂ , ਦ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਦੋ ਦਿਨ 7 ਮਈ ਤਕ ਸਮੂਹਿਕ ਛੁੱਟੀ ਅਤੇ 9 ਮਈ ਤਕ ਕੰਮ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ।

ਜਿਨਾਂ ਵਿਚ ਪੇਅ-ਅਨਾਮਲੀ ਦੂਰ ਕਰਨ,18 ਮਹੀਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿਚ ਸ਼ਾਮਲ ਕਰਕੇ ਟ੍ਰੇਨਿੰਗ ਦੌਰਾਨ ਬੇਸਿਕ-ਪੇਅ ਦੇਣ, 2015 ਦੀ ਭਰਤੀ ਪ੍ਰਕਿਰਿਆ ਦੌਰਾਨ ਭਾਰਤੀ ਪਟਵਾਰੀਆਂ ਦਾ ਪਰਖ ਕਾਲ ਸਮਾਂ 3 ਸਾਲ ਦੀ ਬਜਾਏ 2 ਸਾਲ ਕਰਨ, ਪਟਵਾਰੀਆਂ ਨੂੰ ਟੈਕਨੀਕਲ ਗਰੇਡ ਦੇਣ, ਡਾਟਾ ਐਂਟਰੀ ਦਾ ਕੰਮ ਪਟਵਾਰੀਆਂ ਦੇ ਸਪੁਰਦ ਕਰਨ, ਦਫਤਰ,ਸਟੇਸ਼ਨਰੀ ਅਤੇ ਬਸਤਾ ਭੱਤਾ ਵਧਾਉਣ, 2004 ਤੋਂ ਬਾਅਦ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਨ, 7 ਪਟਵਾਰ ਸਰਕਲਾਂ ਪਿੱਛੋਂ 1 ਫੀਲਡ ਕਾਨੂੰਗੋ ਦੀ ਅਸਾਮੀ ਦੀ ਰਚਨਾ ਕਰਨ, ਪਟਵਾਰੀਆਂ ਨੂੰ ਵਰਕ ਸਟੇਸ਼ਨ, ਬਿਜਲੀ,ਪਾਣੀ ਅਤੇ ਚੋਂਕੀਦਾਰ ਦੀ ਸਹੂਲਤ ਦੇਣ, ਟੋਲ ਟੈਕਸ ਵਿਚ ਛੋਟ, ਮਹਿੰਗਾਈ ਭੱਤੇ ਦੀ ਅਦਾਇਗੀ ਅਤੇ, ਨਾਇਬ ਤਹਿਸੀਲਦਾਰ ਦੀ ਪ੍ਰੋਮਸ਼ਨ 100% ਕਾਨੂੰਨਗੋਆਂ ਵਿਚੋਂ ਕਰਨ ਤੇ ਤਰੱਕੀ ਕੋਟਾ 50% ਤੋਂ ਵਧਾ ਕੇ 100% ਕਰਨ, ਡੀਸੀ ਦਫਤਰਾਂ ਵਿਚ ਡੀਆਰਏ ਦੀਆਂ ਪੋਸਟਾਂ ਉਪਰ ਸੀਨੀਅਰ ਕਾਨੂੰਨਗੋ ਨੂੰ ਲਾਉਣ, ਪੁਲਿਸ ਕੇਸਾਂ ਵਿਚ ਪਟਵਾਰੀਆਂ ਵਿਰੁੱਧ ਬਿਨਾਂ ਵਿਭਾਗੀ ਪੜਤਾਲ ਤੋਂ ਕੋਈ ਕਾਰਵਾਈ ਨਾ ਕਰਨ ਅਤੇ ਕਾਰਵਾਈ ਸਬੰਧੀ ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਆਦਿ ਸ਼ਾਮਲ ਹਨ।

ਇਸ ਸਬੰਧੀ ਸਮੂਹ ਪਟਵਾਰੀ ਅਤੇ ਕਾਨੂੰਗੋ ਯੂਨੀਅਨ ਨੇ ਐਸਡੀਐਮ, ਰੂਪਨਗਰ ਨੂੰ ਲਿਖਤੀ ਤੌਰ ‘ਤੇ ਅਪਣਾ ਐਲਾਨਨਾਮਾ ਸੌਂਪਿਆ। ਇਸ ਪੱਤਰ ਰਾਹੀਂ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾ ਦੀਆਂ ਜਾਇਜ਼ ਮੰਗਾ ਨਾ ਮੰਨੀਆਂ ਤਾਂ ਜ਼ਿਲ੍ਹਾ ਪੱਧਰ ਉਤੇ ਪੱਕੇ ਤੌਰ ‘ਤੇ ਅਣਮਿੱਥੇ ਸਮੇਂ ਲਈ ਰੈਵੀਨਊ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ।

error: Content is protected !!