ਛੇਵੀ ਜਮਾਤ ‘ਚ ਪੜ੍ਹਦੀ ਕੁੜੀ ਨੇ ਸਕੂਲ ‘ਚ ਹੀ ਚਲਾਈਆਂ ਗੋਲ਼ੀਆਂ, ਤਿੰਨਾਂ ਦੀ ਹਾਲਤ ਗੰਭੀਰ

ਛੇਵੀ ਜਮਾਤ ‘ਚ ਪੜ੍ਹਦੀ ਕੁੜੀ ਨੇ ਸਕੂਲ ‘ਚ ਹੀ ਚਲਾਈਆਂ ਗੋਲ਼ੀਆਂ, ਤਿੰਨਾਂ ਦੀ ਹਾਲਤ ਗੰਭੀਰ

ਅਮਰੀਕਾ (ਵੀਓਪੀ ਬਿਊਰੋ) – ਅਸੀਂ ਵਾਰਦਾਤਾਂ ਦੀਆਂ ਘਟਨਾਵਾਂ ਅਕਸਰ ਸੁਣਦੇ ਰਹਿੰਦੇ ਹਾਂ। ਹਰ ਵਾਰ ਤਾਂ ਵਾਰਦਾਤ ਦੀ ਘਟਨਾ ਨੂੰ ਵੱਡਿਆ ਵਲੋਂ ਹੀ ਅੰਜਾਮ ਦਿੱਤਾ ਜਾਂਦਾ ਹੈ। ਪਰ ਅੱਜ ਇਕ ਐਸੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਵਿਚ ਇਕ ਘਟਨਾ ਨੂੰ ਛੇਵੀ ਜਮਾਤ ਵਿਚ ਪੜ੍ਹਦੀ ਕੁੜੀ ਨੇ ਗੋਲੀਆਂ ਚਲਾ ਦਿੱਤੀਆਂ।

ਸੂਬੇ ਇਡਾਹੋ ਦੇ ਇਕ ਮਿਡਲ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਇਕ ਲੜਕੀ ਆਪਣੇ ਮਿਡਲ ਸਕੂਲ ਵਿਚ ਬੰਦੂਕ ਲੈ ਆਈ ਤੇ ਦੋ ਵਿਦਿਆਰਥੀਆਂ ਤੇ ਇਕ ਸਾਂਭ-ਸੰਭਾਲ ਕਰਨ ਵਾਲੇ ਨੂੰ ਗੋਲੀ ਮਾਰ ਦਿੱਤੀ। ਵੀਰਵਾਰ ਵਾਪਰੀ ਘਟਨਾ ਵਿਚ ਲੜਕੀ ਤੋਂ ਉਸ ਦੇ ਅਧਿਆਪਕ ਨੇ ਹਥਿਆਰ ਖੋਹਿਆ ਤੇ ਉਸ ਨੂੰ ਰੋਕਿਆ। ਤਿੰਨਾਂ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।

ਪੁਲੀਸ ਨੇ ਦੱਸਿਆ ਕਿ ਲੜਕੀ ਨੇ ਆਪਣੇ ਬੈਗ ਵਿਚੋਂ ਹੈਂਡਗੰਨ ਕੱਢੀ ਤੇ ਰਿਗਬੀ ਮਿਡਲ ਸਕੂਲ ਦੇ ਬਾਹਰ ਤੇ ਅੰਦਰ ਕਈ ਰਾਊਂਡ ਫਾਇਰ ਕਰ ਦਿੱਤੇ। ਰਿਗਬੀ ਸ਼ਹਿਰ ਮਸ਼ਹੂਰ ਯੈਲੋਸਟੋਨ ਨੈਸ਼ਨਲ ਪਾਰਕ ਤੋਂ ਕਰੀਬ 145 ਕਿਲੋਮੀਟਰ ਦੂਰ ਹੈ। ਪੁਲੀਸ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਹਮਲੇ ਦੇ ਮਕਸਦ ਬਾਰੇ ਜਾਂਚ ਕੀਤੀ ਜਾ ਰਹੀ ਹੈ।

error: Content is protected !!