ਬੱਚ ਕੇ ਮੋੜ ਤੋਂ, ਅੰਮ੍ਰਿਤਸਰ ‘ਚ ਸੈਂਪਲ ਮਿਕਸ ਹੋਣ ਨਾਲ ਕੋਰੋਨਾ ਨੈਗੇਟਿਵ ਹੋਏ ਪਾਜ਼ੀਟਿਵ ਤੇ ਪਾਜ਼ੀਟਿਵ ਹੋਏ ਨੈਗੇਟਿਵ  

ਬੱਚ ਕੇ ਮੋੜ ਤੋਂ, ਅੰਮ੍ਰਿਤਸਰ ‘ਚ ਸੈਂਪਲ ਮਿਕਸ ਹੋਣ ਨਾਲ ਕੋਰੋਨਾ ਨੈਗੇਟਿਵ ਹੋਏ ਪਾਜ਼ੀਟਿਵ ਤੇ ਪਾਜ਼ੀਟਿਵ ਹੋਏ ਨੈਗੇਟਿਵ

ਅੰਮ੍ਰਿਤਸਰ (ਵੀਓਪੀ ਬਿਊਰੋ) – ਕੋਰੋਨਾ ਕਾਲ ਦੌਰਾਨ ਲਾਪਰਵਾਹੀ ਦੀਆਂ ਘਟਨਾਵਾਂ ਬਹੁਤ ਸਾਹਮਣੇ ਆਈਆਂ ਹਨ। ਇਹਨਾਂ ਲਾਪਰਵਾਹੀਆਂ ਦੇ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਂਣੀ ਪਈ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋਂ ਗਿਣੇ ਜਾਂਦੇ ਅੰਮ੍ਰਿਤਸਰ ਵਿਚ ਵੱਡੀ ਲਾਪਰਵਾਹੀ ਦੀ ਘਟਨਾ ਸਾਹਮਣੇ ਆਈ ਹੈ।

ਸਰਕਾਰੀ ਮੈਡੀਕਲ ਕਾਲਜ ’ਚ ਇੰਫਲੂਏਂਜਾ ਲੈਬ ਵਿਚ ਕੋਰੋਨਾ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਕੰਟੇਮਿਨੇਸ਼ਨ ਹੋਈ ਹੈ। ਯਾਨੀ ਕਿ ਆਰਟੀਪੀਸੀਆਰ ਮਸ਼ੀਨ ਦੇ ਰੀਜੈਂਟ, ਨੈਗੇਟਿਵ ਅਤੇ ਪਾਜ਼ੇਟਿਵ ਸੈਂਪਲ ਨਾਲ ਰਲ ਗਏ।

ਇਸ ਕਾਰਨ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 3 ਦਿਨਾਂ ਵਿਚ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੇਟਿਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੈਂਪਲਾਂ ਦੀ ਕੰਟੇਮਿਨੇਸ਼ਨ ਹੋਣ ਦੇ ਕਾਰਨ ਨੈਗੇਟਿਵ ਸੈਂਪਲ ਵੀ ਪਾਜ਼ੇਟਿਵ ਹੋਏ। ਇਸ ਗੱਲ ਦਾ ਖੁਲਾਸਾ ਸਿਵਲ ਹਸਪਤਾਲ ਸਥਿਤ ਆਈਡੀਐੱਸਪੀ ਲੈਬ ਵਿਚ ਕੰਮ ਕਰ ਰਹੇ ਪੰਜ ਮੁਲਾਜ਼ਮਾਂ ਦੀ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਹੋਇਆ ਹੈ।

ਦਰਅਸਲ ਆਈਡੀਐੱਸਪੀ ਲੈਬ ਦੇ ਮਾਈਕਰੋ-ਬਾਇਓਲਾਜਿਸਟ ਸਮੇਤ ਪੰਜ ਮੁਲਾਜ਼ਮਾਂ ਦੀ ਰਿਪੋਰਟ 5 ਮਈ ਨੂੰ ਇੰਫਲੂਏਂਜਾ ਲੈਬ ਤੋਂ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਆਈਡੀਐੱਸਪੀ ਲੈਬ ਨੂੰ ਬੰਦ ਕਰ ਦਿੱਤਾ ਗਿਆ ਪਰ ਇਨ੍ਹਾਂ 5 ਮੁਲਾਜ਼ਮਾਂ ਨੂੰ ਸ਼ੱਕ ਸੀ ਕਿ ਇਕੱਠੇ ਸਾਰੇ ਪਾਜ਼ੇਟਿਵ ਕਿਵੇਂ ਹੋ ਸਕਦੇ ਹਾਂ। ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਇੰਫਲੂਏਂਜਾ ਲੈਬ ਵਿਚ ਲਿਆਂਦੇ ਗਏ ਸੈਂਪਲਾਂ ਵਿਚੋਂ 80 ਫ਼ੀਸਦੀ ਪਾਜ਼ੇਟਿਵ ਆਏ।

ਇਸ ਮਾਮਲੇ ਦੀ ਭਿਣਕ ਜਦੋਂ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਨੇ ਆਪਣੇ ਪੱਧਰ ’ਤੇ ਜਾਂਚ ਕੀਤੀ। ਇਸ ਦੌਰਾਨ ਆਰਟੀਪੀਸੀਆਰ ਮਸ਼ੀਨ ਵਿਚ ਲੱਗੇ ਰੀਜੈਂਟ ਦੀ ਜਾਂਚ ਕੀਤੀ ਗਈ ਤਾਂ ਇਸ ਵਿਚ ਪਤਾ ਲੱਗਾ ਕਿ ਕੁਝ ਰੀਜੈਂਟ ਨੈਗੇਟਿਵ ਅਤੇ ਪਾਜ਼ੇਟਿਵ ਸੈਂਪਲਾਂ ਦੇ ਵਿਚ ਮਿਕਸ ਹੋਏ ਸਨ। ਇਸ ਵਜ੍ਹਾ ਨਾਲ ਰਿਪੋਰਟ ’ਚ ਗੜਬੜੀ ਆਈ। ਫਿਲਹਾਲ ਇਸ ਰੀਜੈਂਟ ਨੂੰ ਹਟਾ ਕੇ ਨਵੇਂ ਲਗਾ ਦਿੱਤੇ ਗਏ ਹਨ।

ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਇੰਫਲੂਏਂਜਾ ਲੈਬ ਦੀ ਇੰਚਾਰਜ ਡਾ. ਲਵੀਨਾ ਓਬਰਾਏ ਕੋਲੋਂ ਜਵਾਬ ਮੰਗਿਆ। ਡਾ. ਦੇਵਗਨ ਨੇ ਕਿਹਾ ਕਿ ਇਹ ਪੱਕਾ ਕੀਤਾ ਜਾਵੇ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ 925 ਲੋਕਾਂ ਦੇ ਰਿਪੋਰਟ ਪਾਜ਼ੇਟਿਵ ਆਈ ਸੀ, ਅਸੀ ਉਨ੍ਹਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਇੰਫਲੂਏਂਜਾ ਲੈਬ ਦੇ ਸਟਾਫ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

error: Content is protected !!