ਅਮਰੀਕਾ ‘ਚ ਜਨਰੈਲ ਸਿੰਘ ਨਾਂ ਦੇ ਵਿਅਕਤੀ ਦੀ ਹੋਈ ਮੌਤ

ਅਮਰੀਕਾ ‘ਚ ਜਨਰੈਲ ਸਿੰਘ ਨਾਂ ਦੇ ਵਿਅਕਤੀ ਦੀ ਹੋਈ ਮੌਤ

ਅਮਰੀਕਾ (ਵੀਓਪੀ ਬਿਊਰੋ) ਅਕਸਰ ਹੀ ਪੰਜਾਬ ਤੋਂ ਪੈਸਾ ਕਮਾਉਣ ਗਏ ਪੰਜਾਬੀਆਂ ਦੀ ਕਿਸੇ ਨਾ ਕਿਸੇ ਕਾਰਨ ਉੱਥੇ ਮੌਤ ਹੋ ਜਾਂਦੀ ਹੈ। ਅੱਜ ਇਕ ਜਨਰੈਲ ਸਿੰਘ ਨਾਮ ਦਾ ਪੰਜਾਬੀ ਅਮਰੀਕਾ ਵਿਚ ਇਸ ਦੁਨੀਆਂ ਨੂੰ ਛੱਡ ਗਿਆ। ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਪਰਿਵਾਰ ਸਰਕਾਰ ਨੂੰ ਬੇਨਤੀ ਕਰ ਰਿਹਾ ਹੈ।

ਫਰਿਜ਼ਨੋ ਵਾਸੀ ਟਰੱਕ ਡਰਾਈਵਰ ਜਰਨੈਲ ਸਿੰਘ(38) ਦੀ ਪਿਛਲੇ ਦਿਨੀਂ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਨਰੈਲ ਸਿੰਘ ਤਕਰੀਬਨ 5 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਅਮਰੀਕਾ ਗਿਆ ਸੀ। ਜਨਰੈਲ ਉੱਥੇ ਡਰਾਈਵਰ ਦੇ ਤੌਰ ਉਪਰ ਕੰਮ ਕਰਦਾ ਸੀ। ਜਨਰੈਲ ਦਾ ਸਾਰਾ ਪਰਿਵਾਰ ਪੰਜਾਬ ਹੀ ਰਹਿੰਦਾ ਹੈ।

ਟਰਾਂਸਪੋਰਟ ਕੰਪਨੀ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਜਨਰੈਲ ਬਹੁਤ ਹੀ ਮਿਹਨਤੀ ਇਨਸਾਨ ਸੀ। ਉਹਨਾਂ ਕਿਹਾ ਕਿ ਸਤਨਾਮ ਸਿੰਘ ਦੇ ਪਿਤਾ ਜੀ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਨਰੈਲ ਦੀ ਦੇਹ ਭਾਰਤ ਭੇਜਣ ਲਈ ਫੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੀ ਕਿਰਤ ਕਮਾਈ ਵਿਚੋਂ ਤਿਲਫੁੱਲ਼ ਭੇਟ ਜ਼ਰੂਰ ਕਰਨ ਜਿਸ ਨਾਲ ਜਨਰੈਲ ਦੀ ਦੇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਭੇਜੀ ਜਾਵੇ।

error: Content is protected !!