ਵਰਲਡ ਵਾਈਡ ਸਕੋਪ ਸੰਸਥਾ ਵਲੋਂ ਜਲੰਧਰ ਦੇ ਕਈ ਇਲਾਕਿਆਂ ਨੂੰ ਸੈਨੇਟਾਈਜ ਕਰਵਾਇਆ

ਵਰਲਡ ਵਾਈਡ ਸਕੋਪ ਸੰਸਥਾ ਵਲੋਂ ਜਲੰਧਰ ਦੇ ਕਈ ਇਲਾਕਿਆਂ ਨੂੰ ਸੈਨੇਟਾਈਜ ਕਰਵਾਇਆ

ਜਲੰਧਰ (ਰਿਧੀ ਭੰਡਾਰੀ) – ਪੰਜਾਬ ਵਿਚ ਕੋਰੋਨਾ ਨਾਲ ਹਾਹਾਕਾਰ ਮਚੀ ਹੋਈ ਹੈ। ਇਸ ਦਰਮਿਆਨ ਅੱਜ ਵਰਲਡ ਵਾਈਡ ਸਕੋਪ ਸੰਸਥਾ ਵਲੋਂ ਜਲੰਧਰ ਦੇ ਕੁਝ ਇਲਾਕਿਆਂ ਵਿਚ ਸੈਨੇਟਾਈਜ ਕੀਤਾ ਗਿਆ। ਇਹ ਕੰਮ ਸੰਸਥਾਪਕ ਪਿੰਦੂ ਜੌਹਲ ਘੁੜਕਾ ਵਾਸੀ ਯੂ.ਕੇ ਦੀ ਸਹਾਇਤਾ ਨਾਲ ਨਿਪਰੇ ਚੜ੍ਹਿਆ।

ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਜਲੰਧਰ ਵੈਸਟ ਅਤੇ ਸੈਂਟਰਲ ਏਰਿਆ ਨਿਊ ਮਾਡਲ ਟਾਊਨ, ਅਬਾਦਪੁਰਾ, ਰਾਮੇਸ਼ਵਰ ਕਲੋਨੀ, ਲਿੰਕ ਕਲੋਨੀ, ਅੱਡਾ ਭਾਰਗੋ ਕੈਂਪ ਦੇ ਏਰੀਆ ਵਿਚ ਸੈਨੇਟਾਈਜ ਕੀਤਾ ਗਿਆ। ਇਸ ਮੌਕੇ ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਜਲੰਧਰ ਸੈਂਟਰਲ ਤੋਂ ਰਾਜਿੰਦਰ ਬੇਰੀ, ਮਿਉਂਸੀਪਲ ਕੌਂਸਲਰ ਜਸਲੀਠ ਸੇਠੀ ਅਤੇ ਸੁੱਚਾ ਸਿੰਘ ਤੇ ਡੀਐਸਪੀ ਸਰਬਜੀਤ ਰਾਏ ਨੇ ਸ਼ੂਮਲੀਅਤ ਕੀਤੀ।

ਵਿਧਾਇਕ ਸੁਸ਼ੀਲ ਰਿੰਕੂ ਤੇ ਰਾਜਿੰਦਰ ਬੇਰੀ ਵਲੋਂ ਸੰਸਥਾ ਦੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਤੇ ਅੱਗੇ ਵੀ ਸਮਾਜ ਭਲਾਈ ਦੇ ਕੰਮ ਕਰਨ ਲਈ ਕਿਹਾ ਗਿਆ। ਉਹਨਾਂ ਨੇ ਨਾਲ ਹੀ ਪਿੰਦੂ ਯੂ.ਕੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਪਹਿਲਾਂ ਵੀ ਸਮਾਜ ਭਲਾਈ ਦੇ ਕੰਮ ਕਰਨ ਵਿਚ ਮੂਹਰੇ ਰਹਿੰਦੀ ਹੈ ਤੇ ਸਾਨੂੰ ਆਸ ਹੈ ਕਿ ਅੱਗੇ ਵੀ ਅਜਿਹੇ ਕੰਮ ਕਰਦੀ ਰਹੇਗੀ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਇਹ ਸੰਸਥਾ ਹੋਰ ਬੁਲੰਦੀਆਂ ਨੂੰ ਛੂਹੇ। ਇਸ ਤੋਂ ਪਹਿਲਾਂ ਵੀ ਵੀ ਇਹ ਸੰਸਥਾ ਫਗਵਾੜੇ ਦੇ ਪੂਰੇ ਏਰੀਏ ਨੂੰ ਸੈਨੇਟਾਈਜ ਕਰਵਾ ਚੁੱਕੀ ਹੈ।

error: Content is protected !!