ਨਗਰ ਕੌਂਸਲ ਦੀ ਟੀਮ ਨੇ ਸਬਜ਼ੀ ਦੀ ਰੇਹੜੀ ਵਾਲਿਆਂ ਨੂੰ ਕੋਵਿਡ 19 ਬਾਰੇ ਜਾਗਰੂਕ ਕੀਤਾ

ਨਗਰ ਕੌਂਸਲ ਦੀ ਟੀਮ ਨੇ ਸਬਜ਼ੀ ਦੀ ਰੇਹੜੀ ਵਾਲਿਆਂ ਨੂੰ ਕੋਵਿਡ 19 ਬਾਰੇ ਜਾਗਰੂਕ ਕੀਤਾ

ਨਗਰ ਕੌਂਸਲ ਦਫਤਰ ਰੋਪੜ ਵਲੋਂ ਕਾਰਜਕਾਰੀ ਅਧਿਕਾਰੀ ਭਜਨ ਚੰਦ ਦੀ ਅਗਵਾਈ ਹੇਠ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ ਨੂੰ ਕੋਵਿਡ 19 ਬਾਰੇ ਜਾਗਰੂਕ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਲੋਂ ਮੁਲਾਜ਼ਮ ਸ਼ਾਮ ਸਿੰਘ, ਸੁਸ਼ੀਲ ਕੁਮਾਰ ਤੇ ਹੋਰ ਮੁਲਾਜ਼ਮਾਂ ਵਲੋਂ ਰੇਹੜੀ ਵਾਲਿਆਂ ਨੂੰ ਕੋਵਿਡ 19 ਬਾਰੇ ਜਾਗਰੂਕ ਕੀਤਾ ਗਿਆ ਅਤੇ ਹਦਾਇਤ ਕੀਤੀ ਕਿ ਮਾਸਕ ਲਗਾ ਕੇ ਹੀ ਫਲ, ਸਬਜ਼ੀਆਂ ਵੇਚਣ।

ਦੂਰੀ ਬਣਾ ਕੇ ਰੱਖਣ ਲਈ ਰੇਹੜੀਆਂ ਨੂੰ ਫਾਸਲੇ ਨਾਲ ਖੜਾ ਕਰਨ ਅਤੇ ਭੀੜ ਇਕੱਠੀ ਨਾ ਹੋਣ ਦੇਣ। ਜਿਸ ਨਾਲ ਕੋਰੋਨਾ ਮਹਾਮਾਰੀ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਰੇਹੜੀ ਵਾਲਾ ਹਦਾਇਤਾਂ ਦੀ ਪਾਲਣਾ ਨਹੀ ਕਰੇਗਾ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ।

ਕਾਰਜਕਾਰੀ ਅਧਿਕਾਰੀ ਭਜਨ ਚੰਦ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ, ਜਿਸ ਨੂੰ ਦੇਖਦੇ ਹੋਏ ਬੀਤੇ ਦਿਨਾ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ, ਤਾਂ ਕਿ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੋਰੋਨਾ ਦਾ ਇਲਾਜ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮੂੰਹ ਨੱਕ ਢੱਕ ਕੇ ਰੱਖਣ ਲਈ ਮਾਸਕ ਲਗਾਉਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਦੀ ਡੋਜ਼ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਲਗਾਉਣ।

error: Content is protected !!