ਜੇਕਰ ਤੁਹਾਡੇ ਕੋਲ ਹੈ ਰਾਸ਼ਨ ਕਾਰਡ ਤਾਂ ਸਰਕਾਰ ਤੁਹਾਨੂੰ ਦੇਵੇਗੀ 4,000 ਰੁਪਏ

ਜੇਕਰ ਤੁਹਾਡੇ ਕੋਲ ਹੈ ਰਾਸ਼ਨ ਕਾਰਡ ਤਾਂ ਸਰਕਾਰ ਤੁਹਾਨੂੰ ਦੇਵੇਗੀ 4,000 ਰੁਪਏ

ਨਵੀਂ ਦਿੱਲੀ (ਵੀਓਪੀ ਬਿਊਰੋ) – ਭਾਰਤ ਸਰਕਾਰ ਤੁਹਾਨੂੰ 4,000 ਰੁਪਏ ਨਕਦ ਦੇਵੇਗੀ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ। ਤਾਮਿਲਨਾਡੂ ਸਰਕਾਰ  ਨੇ ਸੂਬੇ ਦੋ ਲੋਕਾਂ ਲਈ ਇਹ ਵੱਡਾ ਐਲਾਨ ਕੀਤਾ ਹੈ।

ਦਰਅਸਲ, ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਐਮਕੇ ਸਟਾਲਿਨ ਨੇ ਹਰੇਕ ਪਰਿਵਾਰ ਨੂੰ 4,000 ਰੁਪਏ ਦੀ ਰਕਮ ਕੋਰੋਨਾ ਰਾਹਤ ਦੇ ਰੂਪ ਵਿਚ ਦੇਣ ਦੇ ਹੁਕਮ ‘ਤੇ ਦਸਤਖਤ ਕੀਤੇ ਹਨ। ਜਿਸ ਵਿਚੋਂ 2000 ਰੁਪਏ ਦੀ ਪਹਿਲੀ ਕਿਸ਼ਤ ਮਈ ਵਿਚ ਦਿੱਤੀ ਜਾਵੇਗੀ।

ਰਾਜ ਸਰਕਾਰ ਦੇ ਇਸ ਐਲਾਨ ਨਾਲ 2.7 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ, ਸੀਐਮ ਸਟਾਲਿਨ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਸਰਕਾਰ ਸਾਰੇ ਸਟੇਟ ਗੌਰਮਿੰਟ ਬੀਮਾ ਕਾਰਡਧਾਰਕਾਂ ਦੇ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਨਾਲ ਸਬੰਧਿਤ ਇਲਾਜ ਦੀ ਲਾਗਤ ਨੂੰ ਸਹਿਣ ਕਰੇਗੀ।

ਤਾਮਿਲਨਾਡੂ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਚ ਪੋਂਗਲ ਉਤਸਵ ਦੀ ਖੁਸ਼ੀ ਵਿਚ 2500 ਰੁਪਏ ਨਕਦ ਵੰਡਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਮੁੱਖ ਮੰਤਰੀ ਪਲਾਨੀਸਵਾਮੀ ਨੇ ਚੌਲ ਲੈਣ ਲਈ ਸਾਰੇ ਕਾਰਡ ਧਾਰਕਾਂ ਨੂੰ 2500 ਰੁਪਏ ਨਕਦ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਇੱਕ ਕਿਲੋ ਚਾਵਲ, ਖੰਡ ਅਤੇ ਇੱਕ ਗੰਨਾ ਵੀ ਮੁਫਤ ਦਿੱਤਾ ਗਿਆ।

error: Content is protected !!