ਇੰਨੋਸੈਂਟ ਹਾਰਟਸ ਵਿੱਚ ਮਦਰਸ ਡੇ ਦੀ ਧੂਮ: ਪ੍ਰੀ ਪ੍ਰਾਇਮਰੀ ਤੋਂ ਕਾਲਜ ਤੱਕ
ਵਿਦਿਆਰਥੀਆਂ ਦੇ ਲਈ ਅਨੇਕ ਗਤੀਵਿਧੀਆਂ
ਮਦਰਸ ਡੇ ਦੇ ਮੌਕੇ ਉਤੇ ਪਿਆਰ ਅਤੇ ਸਨੇਹ ਦੇ ਹਮੇਸ਼ਾ ਦੇ ਬੰਧਨ ਦਾ
ਜਸ਼ਨ ਮਨਾਉਣ ਲਈ ਇੰਨੋਸੈਂਟ ਹਾਰਟਸ ਵਿੱਚ ਪ੍ਰੀ ਪ੍ਰਾਇਮਰੀ ਤੋਂ ਕਾਲਜ ਤੱਕ ਦੇ ਵਿਦਿਆਰਥੀਆਂ ਦੇ
ਲਈ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਗਤੀਵਿਧੀਆਂ ਵਿੱਚ ਮਾਵਾਂ ਆਪਣੇ
ਬੱਚਿਆਂ ਦੇ ਨਾਲ ਸਹਿਭਾਗੀ ਬਣੀਆਂ।
‘ਮਦਰਹੁੱਡ’ ਥੀਮ ਦੇ ਅੰਤਰਗਤ ਪ੍ਰੀ ਪ੍ਰਾਇਮਰੀ ਵਿੰਗ ਵਿੱਚ ਬੱਚਿਆਂ ਨੇ ਆਪਣੀ ਮਾਂ ਦੇ ਪ੍ਰਤੀ ਗਾਣਾ ਸਮਰਪਿਤ ਕਰਦੇ ਹੋਏ ਉਹਨਾਂ ਨਾਲ ਨਿ੍ਰਤ ਕੀਤਾ। ਇਸ ਮੌਕੇ
’ਤੇ ਦੋਨਾਂ ਨੇ ਇੱਕੋ ਜਿਹਾ ਪਹਿਰਾਵਾ ਪਾਇਆ। ਇਸ ਤੋਂ ਬਿਨਾਂ ‘ਮੋਮ ਐਂਡ ਕਿਡ’ ਗਤੀਵਿਧੀ ਵਿੱਚ
ਸੇਲਫੀ ਖਿੱਚ ਦੇ ਮਦਰਸ ਨੇ ਸਕੂਲ ਦੇ ਫੇਸ ਬੁੱਕ ਪੇਜ ’ਤੇ ਸਾਂਝੀ ਕੀਤੀ। ਇਸ ਮੌਕੇ ਉਤੇ ਨਿਊਟ੍ਰੀਸ਼ੀਅਸ
ਰੇਸਿਪੀ ਉਪਨ ਕਾਂਟੇਸਟ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਮਦਰਸ ਨੇ ਬਹੁਤ ਹੀ ਉਤਸ਼ਾਹ
ਨਾਲ ਭਾਗ ਲੈਂਦੇ ਹੋਏ ਕੁਕਿੰਗ ਕਰਦੇ ਹੋਏ ਆਪਣੇ ਬੱਚੇ ਨਾਲ ਆਪਣੀ ਵੀਡੀਓ ਸਾਂਝੀ ਕੀਤੀ। ਇੰਨੋਸੈਂਟ
ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਲਈ ਕਾਰਡ ਮੇਕਿੰਗ ਅਤੇ
ਕੋਲਾਜ ਮੇਕਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਨੇ ਰਚਨਾਤਮਕ ਵਿਚਾਰਾਂ ਦ ਨਾਲ ਸੁੰਦਰ ਕਾਰਡਜ ਅਤੇ ਕੋਲਾਜ ਬਣਾਏ ਜਿਸ ਉਤੇ ਉਹਨਾਂ ਨੇ ਆਪਣੀ ਮਾਂ ਲਈ ਸੁੰਦਰ ਸੰਦੇਸ਼
ਲਿਖੇ। ਕਈ ਪ੍ਰਤੀਭਾਗੀਆਂ ਨੇ ਆਪਣੇ ਪਿਆਰ ਅਤੇ ਸਨਮਾਨ ਨੂੰ ਪ੍ਰਗਟ ਕਰਦੇ ਹੋਏ ਮਾਂ ਦੀ ਸੁੰਦਰ
ਤਸਵੀਰ ਵੀ ਬਣਾਈ ਅਤੇ ਉਹਨਾਂ ਦੇ ਅਸੀਮਿਤ ਪਿਆਰ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।
ਸਾਰੀਆਂ ਗਤੀਵਿਧੀਆਂ ਆਨਲਾਈਨ ਕਰਵਾਈਆਂ ਗਈਆਂ। ਕੁਝ ਵਿਦਿਆਰਥੀਆਂ ਨੇ ਸਵੈ-ਰਚਿਤ
ਕਵਿਤਾਵਾਂ ਦੁਆਰਾ ਮਦਰਸ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ। ਵਰਚੂਅਲ ਕਲਾਸ ਵਿੱਚ
ਅਧਿਆਪਕਾਵਾਂ ਨੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਪ੍ਰਤੀ ਸਨਮਾਨ ਕਰਨ ਲਈ ਪ੍ਰੋਤਸਾਹਿਤ ਕੀਤਾ
ਅਤੇ ਉਹਨਾਂ ਨੂੰ ਸਮਝਾਇਆ ਕਿ ਉਹ ਛੋਟੇ ਕੰਮਾਂ ਵਿੱਚ ਆਪਣੀ ਮਦਰਸ ਦੀ ਮਦਦ ਕਰਕੇ ਉਹਨਾਂ ਪ੍ਰਤੀ
ਆਪਣਾ ਪ੍ਰੇਮ ਜਤਾ ਸਕਦੇ ਹਨ।