Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
8
ਇੰਤਜ਼ਾਰ ਹੋਇਆ ਖ਼ਤਮ, ਹੁਣ ਭਰਾਤ ‘ਚ ਮੁੜ ਚਲੇਗਾ PUBG ਐਪ
Entertainment
Haryana
Himachal
jalandhar
National
Punjab
ਇੰਤਜ਼ਾਰ ਹੋਇਆ ਖ਼ਤਮ, ਹੁਣ ਭਰਾਤ ‘ਚ ਮੁੜ ਚਲੇਗਾ PUBG ਐਪ
May 8, 2021
Voice of Punjab
ਇੰਤਜ਼ਾਰ ਹੋਇਆ ਖ਼ਤਮ, ਹੁਣ ਭਰਾਤ ‘ਚ ਮੁੜ ਚਲੇਗਾ
PUBG ਐਪ
ਨਵੀਂ ਦਿੱਲੀ (ਵੀਓਪੀ ਬਿਊਰੋ) –
ਪਿਛਲੇ ਸਾਲ ਚੀਨ ਨਾਲ ਭਾਰਤ ਦਾ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਕਈ ਚੀਨੀ ਐਪ ਬੰਦ ਕਰ ਦਿੱਤੇ ਗਏ ਸਨ। ਭਾਰਤ ਵਿਚ ਟਿਕਟਾਕ ਦੇ ਨਾਲ ਬੰਦ ਹੋਣ ਵਾਲਾ PUBG ਐਪ ਵੀ ਸੀ। ਭਾਰਤ ਦਾ ਜ਼ਿਆਦਾਤਰ ਯੂਥ ਇਸ ਗੇਮ ਦਾ ਮੁਰੀਦ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਝਟਕਾ ਲੱਗਾ ਸੀ ਪਰ ਹੁਣ ਇਹ ਐਪ ਦੁਬਾਰਾ ਤੋਂ ਨਵੇਂ ਤਰੀਕੇ ਨਾਲ ਜਾਰੀ ਕੀਤਾ ਜਾ ਰਿਹਾ ਹੈ।
ਕੰਪਨੀ ਵੱਲੋਂ ਭਾਰਤ ‘ਚ PUBG ਦੀ ਲਾਚਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਗੇਮ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਭਾਰਤ ਵਿਚ ਲਾਂਚ ਕੀਤਾ ਜਾ ਰਿਹਾ ਹੈ। ਇਸ ਨੂੰ ਭਾਰਤ ਵਿਚ PUBG Mobile India ਦੇ ਨਾਂ ਨਾਲ ਨਹੀਂ, ਸਗੋਂ ਗੇਮ ਨੂੰ Battlegrounds Mobile India ਦੇ ਨਾਂ ਨਾਲ ਜਾਣਿਆ ਜਾਵੇਗਾ। ਕੰਪਨੀ ਨੇ ਗੇਮ ਦੀ ਲਾਂਚਿੰਗ ਤਰੀਕ ਦਾ ਐਲਾਨ ਨਹੀਂ ਕੀਤਾ ਪਰ ਗੇਮ ਨਾਲ ਜੁਡ਼ੀ ਜਾਣਕਾਰੀ ਲੀਕ ਹੋ ਗਈ ਹੈ। ਗੇਮ ਡਿਵੈਲਪਰ Krafton ਨੇ Battlegrounds Mobile India ਨਾਲ ਜੁਡ਼ੀ ਪ੍ਰਾਈਵਸੀ ਤੇ ਸਿਕਿਓਰਟੀ ਪਾਲਿਸੀ ਨੂੰ ਰਿਵੀਲ ਕੀਤਾ ਹੈ। ਇਸ ਤਹਿਤ ਕੰਪਨੀ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਗੇਮ ਖੇਡਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਹੈ। ਨਾਲ ਹੀ ਕੰਪਨੀ ਨੇ Battlegrounds Mobile India ਦੀ ਲਾਂਚਿੰਗ ਤੋਂ ਪਹਿਲਾਂ ਗੇਮ ਦਾ ਪ੍ਰੀ-ਰਜਿਸਟ੍ਰੇਸ਼ਨ ਕਰ ਦਿੱਤਾ ਹੈ।
ਪ੍ਰੀ-ਰਜਿਸਟ੍ਰੇਸ਼ਨ
‘
ਤੇ ਸਮੇਂ-ਸਮੇਂ ਤੇ ਮਿਲਦਾ ਰਹੇਗਾ ਅਪਡੇਟ
Battlegrounds Mobile India ਦਾ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਜੇਕਰ ਗੇਮਰਜ਼ ਪ੍ਰੀ-ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ Battlegrounds Mobile India ਨਾਲ ਜੁਡ਼ੇ ਸਾਰੇ ਅਪਡੇਟ ਮਿਲਦੇ ਰਹਿਣਗੇ। ਗੇਮ ਦੇ ਪ੍ਰੀ-ਰਜਿਸਟ੍ਰੇਸ਼ਨ ਤੋਂ ਬਾਅਦ ਯੂਜਰਜ਼ ਨੂੰ ਸਮੇਂ-ਸਮੇਂ ‘ਤੇ ਗੇਮ ਦੀ ਉਪਲੱਬਧਤਾ ਤੇ ਅਪਡੇਟ ਦੀ ਜਾਣਕਾਰੀ ਮਿਲੇਗੀ। PUBG Mobile ਦੀ ਤਰ੍ਹਾਂ Battlegrounds Mobile India ਦੇ ਅਪਕਮਿੰਗ ਇੰਡੀਅਨ ਵਰਜਨ ਦੀ ਉਮੀਦ ਕਰ ਸਕਦੇ ਹਾਂ, ਜਿਸ ਨੂੰ ਜਲਦ ਹੀ ਗੂਗਲ ਪਲੇਅ ਸਟੋਰ ਦੇ ਨਾਲ ਹੀ Apple App Store ਤੋਂ ਡਾਊਨਲੋਡ ਕੀਤਾ ਜਾ ਸਕੇਗਾ।
Post navigation
ਵਰਲਡ ਵਾਈਡ ਸਕੋਪ ਸੰਸਥਾ ਵਲੋਂ ਜਲੰਧਰ ਦੇ ਕਈ ਇਲਾਕਿਆਂ ਨੂੰ ਸੈਨੇਟਾਈਜ ਕਰਵਾਇਆ
ਪੜ੍ਹੋ – ਨਵਜੋਤ ਸਿੱਧੂ ਨੇ ਕੈਪਟਨ ਨੂੰ ਕਿਉਂ ਕਿਹਾ ਨਲਾਇਕ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us