ਪੜ੍ਹੋ – ਨਵਜੋਤ ਸਿੱਧੂ ਨੇ ਕੈਪਟਨ ਨੂੰ ਕਿਉਂ ਕਿਹਾ ਨਲਾਇਕ 

ਪੜ੍ਹੋ – ਨਵਜੋਤ ਸਿੱਧੂ ਨੇ ਕੈਪਟਨ ਨੂੰ ਕਿਉਂ ਕਿਹਾ ਨਲਾਇਕ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਵਿਵਾਦਾਂ ਦੀ ਲੜੀ ਪਿਛਲੇ ਕੁਝ ਸਮੇਂ ਤੋਂ ਜਾਰੀ ਹੈ। ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਉਪਰ ਨਵੇਂ-ਨਵੇਂ ਨਿਸ਼ਾਨੇ ਸਾਧ ਰਹੇ ਹਨ। ਹੁਣ ਸਿੱਧੂ ਨੇ ਇਕ ਹੋਰ ਨਵਾਂ ਵਾਰ ਕੀਤਾ ਹੈ। ਕੈਪਟਨ ਦੇ ਆਪਣੇ ਹੀ ਉਸਦੇ ਖਿਲਾਫ਼ ਹੋ ਗਏ ਹਨ।

ਨਵਜੋਤ ਸਿੱਧੂ ਨੇ ਇਕ ਵਾਰ ਫਿਰ ਕੈਪਟਨ ਉੱਤੇ ਸਿੱਧੇ ਨਿਸ਼ਾਨੇ ਲਾਉਂਦਿਆਂ ਕੋਟਕਪੂਰਾ ਫਾਇਰਿੰਗ ਕੇਸ ਵਿਚ ਬਣਾਈ ਨਵੀਂ ਐਸ.ਆਈ. ਟੀ. ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ । ਐਸ ਆਈ ਟੀ ਦੀ ਰੀਪੋਰਟ ਦੇ ਸਮੇਂ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਸਿੱਧੂ ਨੇ ਕੈਪਟਨ ਨੂੰ ਨਲਾਇਕ ਤਕ ਕਹਿ ਦਿੱਤਾ।

ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, ” ਅਫ਼ਸੋਸ, ਗ੍ਰਹਿ ਮੰਤਰੀ ਦੀ ਨਲਾਇਕੀ ਕਾਰਨ ਸਰਕਾਰ ਹਾਈ ਕੋਰਟ ਦੇ ਉਨ੍ਹਾਂ ਆਦੇਸ਼ਾਂ ਨੂੰ ਮੰਨਣ ਲਈ ਮਜਬੂਰ ਹੈ, ਜਿਸ ਦੇ ਖਿਲਾਫ਼ ਪੰਜਾਬ ਦੇ ਲੋਕ ਖੜ੍ਹੇ ਹਨ।

ਨਵੀਂ ਐਸ.ਆਈ.ਟੀ. ਨੂੰ 6 ਮਹੀਨੇ ਦਾ ਸਮਾਂ ਦੇਣਾ, ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਹੋਰ ਲਮਕਾਉਂਦਾ ਹੈ।  ਕਿੰਨੇ ਹੀ ਇਨਕੁਆਰੀ ਕਮਿਸ਼ਨਾਂ, ਐਸ.ਆਈ.ਟੀਜ਼ ਅਤੇ 6 ਸਾਲ ਬੀਤਣ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ ਜਦੋਂ ਕਿ ਦੋਸ਼ੀਆਂ ਦੀ  ਸਿਆਣਪ ਚ ਵਾਧਾ ਹੋ ਰਿਹਾ ਹੈ ਅਤੇ ਉਸੇ ਮਾਮਲੇ ‘ਤੇ ਦੁਹਰਾਉਣ ਵਾਲੀਆਂ ਜਾਂਚਾਂ ਕਾਰਨ ਆਪਣਾ ਬਚਾਅ ਮਜ਼ਬੂਤ ​​ਬਣਾ ਰਹੇ ਨੇ।”

error: Content is protected !!