Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
8
ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਭ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ – ਭੋਮਾ
Politics
Punjab
ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਭ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ – ਭੋਮਾ
May 8, 2021
Voice of Punjab
ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਭ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ – ਭੋਮਾ
ਵਿਧਾਇਕਾਂ ਤੇ ਮੰਤਰੀਆਂ ਨੂੰ ਇਖਲਾਕੀ ਤੌਰ ਤੇ ਅਸਤੀਫੇ ਦੇ ਕੇ ਪੰਥਕ ਸੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ।
ਵੀਓਪੀ ਬਿਊਰੋ – ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਮਨਜੀਤ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ੋ ਨਵੀਂ ਸਿੱਟ ਦਾ ਗੱਠਨ ਕਰਦਿਆਂ ਉਸ ਕਮੇਟੀ ਨੂੰ ਰਿਪੋਰਟ ਦਾ ਛੇ ਮਹੀਨੇ ਦਾ ਸਮਾਂ ਦੇ ਕੇ ਜਿਥੇ ਸਿੱਖ ਕੌਮ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ ਉਥੇ ਬਾਦਲਾਂ ਦਾ ਬਚਾਉ ਕਰਨ ਲਈ ਤੇ ਆਪਣੀ ਬਾਦਲਾਂ ਨਾਲ ਯਾਰੀ ਤੇ ਮੁੜ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ ।
ਇਸ ਗੱਲ ਦੀ ਪ੍ਰੋੜਤਾ ਇੱਕ ਆਮ ਆਦਮੀ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਕਈ ਮੰਤਰੀ ਵੀ ਕਰ ਰਹੇ ਹਨ । ਜਦੋਂ ਕਿ ਸੰਵਿਧਾਨ ਮੁਤਾਬਕ ਕਿਸੇ ਵੀ ਮੰਤਰੀ ਵਲੋਂ ਅਜਿਹਾ ਬਿਆਨ ਦੇਣ ਕਾਰਨ ਸਾਂਝੀ ਜਿੰਮੇਵਾਰੀ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਇਖਲਾਕੀ ਤੌਰ ਤੇ ਹੀ ਅਸਤੀਫਾ ਦੇ ਦੇਣਾਂ ਚਾਹੀਦਾ ਹੈ ਅਤੇ ਅਗਰ ਕੈਪਟਨ ਸਾਹਿਬ ਇਖਲਾਕੀ ਅਸਤੀਫਾ ਨਹੀਂ ਦੇਂਦੇ ਤਾਂ ਮਾਣਯੋਗ ਹਾਈਕੋਰਟ ਨੇ ਛੇ ਮਹੀਨੇ ਦੇ ਅੰਦਰ ਦਾ ਸਮਾਂ ਦਿੱਤਾ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਹਾਈਕੋਰਟ ਦੇ ਫੈਸਲੇ ਤੋਂ ਇੱਕ ਮਹੀਨਾ ਲੰਘਾਕੇ ਉਹਨੂੰ ਹੋਰ ਛੇ ਮਹੀਨੇ ਦਾ ਸਮਾਂ ਦਿੱਤਾ ਹੈ ਜਦੋਂ ਕਿ ਜ਼ਾਬਤਾ ਫੌਜਦਾਰੀ ਦੇ ਮੁਤਾਬਕ ਪੁਲੀਸ ਤਫਤੀਸ਼ ਲਈ 90 ਦਿਨ ਤੇ ਵੱਧ ਦਾ ਸਮਾਂ ਨਹੀਂ ਲੈ ਸਕਦੀ ।
ਨਵੀਂ ਸਿੱਟ ਬਣਨ ਉਪਰੰਤ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ ਕਿ ਨਵੀਂ ਸਿੱਟ ਦੀ ਤਫਤੀਸ਼ ਤੇ ਮਾਣਯੋਗ ਹਾਈਕੋਰਟ ਵਲੋਂ ਦਿੱਤੀਆਂ ਗਈਆਂ ਟਿਪਣੀਆਂ ਦਾ ਕੋਈ ਅਸਰ ਨਹੀਂ ਹੋਵੇਗਾ । ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਸਮੇਂ ਜਿਸ ਵਿੱਚ ਬਾਦਲ ਅਕਾਲੀ ਦਲ ਮੈਦਾਨੋਂ ਭੱਜੇ ਗਿਆ ਸੀ ਜਿਹਨਾਂ ਵਿਧਾਇਕਾਂ ਤੇ ਮੰਤਰੀਆਂ ਨੇ ਰਿਪੋਰਟ ਲਾਗੂ ਕਰਵਾਉਣ ਲਈ ਦਬਾਅ ਪਾਇਆ ਸੀ |
ਪਰ ਮੁੱਖ ਮੰਤਰੀ ਵਲੋਂ ਆਪਣੇ ਵਾਅਦੇ ਤੋਂ ਭੱਜਣ ਤੇ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸਿੱਖ ਪੰਥ ਵਲੋਂ ਮੁੜ ਅਰੰਭੇ ਜਾਣ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣਾ ਇਖਲਾਕੀ ਤੌਰ ਤੇ ਬਣਦਾ ਹੈ । ਪੰਜਾਬ ਦੇ ਸਾਰੇ ਮੰਤਰੀਆਂ ਤੇ ਲੈ ਆਮ ਆਦਮੀ ਤੱਕ ਸਭ ਨੂੰ ਚਿੱਟੇ ਦਿਨ ਵਾਂਗ ਸਾਫ ਪਤਾ ਹੈ ਕਿ ਦੋਸ਼ੀ ਕੌਣ ਹਨ । ਸਿਰਫ਼ ਇੱਕਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ?
Post navigation
ਕੈਪਟਨ ਵਲੋਂ ਲੱਕ ਤੋੜੇ ਵਾਲਾ ਨਸ਼ਾ ਹੁਣ ਫਿਰ ਦੌੜਨ ਲੱਗਿਆ, ਗੈਂਗਸਟਰ ਗੈਵੀ ਦੇ ਪੰਜ ਸਾਥੀ 1.25 ਕਿਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਰੂਪਨਗਰ ਨਗਰ ਕੌਸਲ ਵਲੋਂ ਸ਼ਹਿਰ ਦੇ ਬਜ਼ਾਰਾਂ ਨੂੰ ਸੈਨੇਟਾਈਜਰ ਕਰਨ ਦੀ ਕੀਤੀ ਗਈ ਸ਼ੁਰੂਆਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us