ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਭ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ – ਭੋਮਾ

ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਆਮ ਆਦਮੀ ਤੱਕ ਸਭ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ – ਭੋਮਾ

ਵਿਧਾਇਕਾਂ ਤੇ ਮੰਤਰੀਆਂ ਨੂੰ ਇਖਲਾਕੀ ਤੌਰ ਤੇ ਅਸਤੀਫੇ ਦੇ ਕੇ ਪੰਥਕ ਸੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ‌।

ਵੀਓਪੀ ਬਿਊਰੋ – ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਮਨਜੀਤ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ੋ ਨਵੀਂ ਸਿੱਟ ਦਾ ਗੱਠਨ ਕਰਦਿਆਂ ਉਸ ਕਮੇਟੀ ਨੂੰ ਰਿਪੋਰਟ ਦਾ ਛੇ ਮਹੀਨੇ ਦਾ ਸਮਾਂ ਦੇ ਕੇ ਜਿਥੇ ਸਿੱਖ ਕੌਮ ਤੇ ਪੰਜਾਬੀਆਂ  ਨਾਲ ਧ੍ਰੋਹ ਕਮਾਇਆ ਹੈ ਉਥੇ ਬਾਦਲਾਂ ਦਾ ਬਚਾਉ ਕਰਨ ਲਈ ਤੇ  ਆਪਣੀ ਬਾਦਲਾਂ ਨਾਲ ਯਾਰੀ ਤੇ ਮੁੜ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ ।

ਇਸ ਗੱਲ ਦੀ ਪ੍ਰੋੜਤਾ ਇੱਕ ਆਮ ਆਦਮੀ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਕਈ ਮੰਤਰੀ ਵੀ ਕਰ ਰਹੇ ਹਨ । ਜਦੋਂ ਕਿ ਸੰਵਿਧਾਨ ਮੁਤਾਬਕ ਕਿਸੇ ਵੀ ਮੰਤਰੀ ਵਲੋਂ ਅਜਿਹਾ ਬਿਆਨ ਦੇਣ ਕਾਰਨ ਸਾਂਝੀ ਜਿੰਮੇਵਾਰੀ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਇਖਲਾਕੀ ਤੌਰ ਤੇ ਹੀ ਅਸਤੀਫਾ ਦੇ ਦੇਣਾਂ ਚਾਹੀਦਾ ਹੈ ਅਤੇ ਅਗਰ ਕੈਪਟਨ ਸਾਹਿਬ ਇਖਲਾਕੀ ਅਸਤੀਫਾ ਨਹੀਂ ਦੇਂਦੇ  ਤਾਂ ਮਾਣਯੋਗ ਹਾਈਕੋਰਟ ਨੇ ਛੇ  ਮਹੀਨੇ ਦੇ ਅੰਦਰ ਦਾ ਸਮਾਂ ਦਿੱਤਾ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਹਾਈਕੋਰਟ ਦੇ ਫੈਸਲੇ ਤੋਂ ਇੱਕ ਮਹੀਨਾ ਲੰਘਾਕੇ ਉਹਨੂੰ ਹੋਰ ਛੇ ਮਹੀਨੇ ਦਾ ਸਮਾਂ ਦਿੱਤਾ ਹੈ ਜਦੋਂ ਕਿ ਜ਼ਾਬਤਾ ਫੌਜਦਾਰੀ ਦੇ ਮੁਤਾਬਕ ਪੁਲੀਸ ਤਫਤੀਸ਼ ਲਈ 90 ਦਿਨ ਤੇ ਵੱਧ ਦਾ ਸਮਾਂ ਨਹੀਂ ਲੈ ਸਕਦੀ ।

ਨਵੀਂ ਸਿੱਟ ਬਣਨ ਉਪਰੰਤ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ ਕਿ ਨਵੀਂ ਸਿੱਟ ਦੀ ਤਫਤੀਸ਼ ਤੇ ਮਾਣਯੋਗ ਹਾਈਕੋਰਟ ਵਲੋਂ ਦਿੱਤੀਆਂ ਗਈਆਂ ਟਿਪਣੀਆਂ ਦਾ ਕੋਈ ਅਸਰ ਨਹੀਂ ਹੋਵੇਗਾ ।  ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਸਮੇਂ ਜਿਸ ਵਿੱਚ ਬਾਦਲ ਅਕਾਲੀ ਦਲ ਮੈਦਾਨੋਂ ਭੱਜੇ ਗਿਆ ਸੀ ਜਿਹਨਾਂ ਵਿਧਾਇਕਾਂ ਤੇ ਮੰਤਰੀਆਂ ਨੇ ਰਿਪੋਰਟ ਲਾਗੂ ਕਰਵਾਉਣ ਲਈ ਦਬਾਅ ਪਾਇਆ ਸੀ |

ਪਰ ਮੁੱਖ ਮੰਤਰੀ ਵਲੋਂ ਆਪਣੇ ਵਾਅਦੇ ਤੋਂ ਭੱਜਣ ਤੇ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸਿੱਖ ਪੰਥ ਵਲੋਂ ਮੁੜ ਅਰੰਭੇ ਜਾਣ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣਾ ਇਖਲਾਕੀ ਤੌਰ ਤੇ ਬਣਦਾ ਹੈ । ਪੰਜਾਬ ਦੇ ਸਾਰੇ ਮੰਤਰੀਆਂ ਤੇ ਲੈ ਆਮ ਆਦਮੀ ਤੱਕ ਸਭ ਨੂੰ ਚਿੱਟੇ ਦਿਨ ਵਾਂਗ ਸਾਫ ਪਤਾ ਹੈ ਕਿ  ਦੋਸ਼ੀ ਕੌਣ ਹਨ । ਸਿਰਫ਼ ਇੱਕਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ?

error: Content is protected !!