ਭਾਰਤ ਦੀ ਸਥਿਤੀ ਨਾਜ਼ੁਕ, ਹੁਣ ਨਹੀਂ ਭੇਜੀ ਜਾਏਗੀ ਬਰਤਾਨੀਆਂ ਨੂੰ ਵੈਕਸੀਨ

ਭਾਰਤ ਦੀ ਸਥਿਤੀ ਨਾਜ਼ੁਕ, ਹੁਣ ਨਹੀਂ ਭੇਜੀ ਜਾਏਗੀ ਬਰਤਾਨੀਆਂ ਨੂੰ ਵੈਕਸੀਨ

ਨਵੀਂ ਦਿੱਲੀ(ਵੀਓਪੀ ਬਿਊਰੋ)  – ਬਰਤਾਨੀਆ ਭੇਜੀ ਜਾ ਰਹੀ ਕੋਵੀਸ਼ੀਲਡ ਦੀ 50 ਲੱਖ ਡੋਜ਼ ਦਾ ਇਸਤੇਮਾਲ ਹੁਣ ਭਾਰਤ ’ਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਦੇ ਟੀਕਾਕਰਨ ’ਚ ਹੋਵੇਗਾ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਰਮ ਇੰਸਟੀਚਿਊਟ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਸਬੰਧੀ ਆਗਿਆ ਮੰਗੀ ਸੀ। ਇਸ ’ਤੇ ਕੇਂਦਰ ਸਰਕਾਰ ਨੇ 21 ਰਾਜਾਂ ਤੇ ਕੇਂਦਰ ਸ਼ਾਸਤ ਸੂਬਿਆਂ ਨੂੰ ਇਹ ਡੋਜ਼ ਵੰਡਣ ਦਾ ਫੈਸਲਾ ਕੀਤਾ ਹੈ।

ਸੀਰਮ ਇੰਸਟੀਚਿਊਟ ਨੇ ਐਸਟ੍ਰਾਜੇਨੇਕਾ ਨਾਲ ਹੋਏ ਸਮਝੌਤੇ ਤਹਿਤ ਬਰਤਾਨੀਆ ਨੂੰ 50 ਲੱਖ ਡੋਜ਼ ਭੇਜਣ ਲਈ 23 ਮਾਰਚ ਨੂੰ ਮੰਤਰਾਲੇ ਤੋਂ ਆਗਿਆ ਮੰਗੀ ਸੀ। ਇਸ ’ਚ ਕਿਹਾ ਗਿਆ ਸੀ ਕਿ ਇਸ ਨਾਲ ਭਾਰਤ ’ਚ ਚੱਲ ਰਹੇ ਟੀਕਾਕਰਨ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇੇਗਾ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਭਾਰਤ ’ਚ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਨ੍ਹਾਂ ਟੀਕਿਆਂ ਦਾ ਇਸਤੇਮਾਲ ਭਾਰਤ ’ਚ ਕੀਤਾ ਜਾਵੇਗਾ। ਮੰਤਰਾਲੇ ਨੇ ਸੂਬਿਆਂ ਨੂੰ ਕੰਪਨੀ ਨਾਲ ਸੰਪਰਕ ਕਰ ਕੇ ਟੀਕਾ ਖਰੀਦਣ ਨੂੰ ਕਿਹਾ ਹੈ। ਮਹਾਮਾਰੀ ਨੂੰ ਦੇਖਦੇ ਹੋਏ ਇਨ੍ਹਾਂ 50 ਲੱਖਾਂ ਡੋਜ਼ ’ਚੋਂ ਕੁਝ ਸੂਬਿਆਂ ਨੂੰ ਸਾਢੇ ਤਿੰਨ ਲੱਖ, ਕੁਝ ਨੂੰ ਇਕ ਲੱਖ ਤੇ ਹੋਰ ਨੂੰ 50 ਲੱਖ ਡੋਜ਼ ਦੇਣ ਦਾ ਫੈਸਲਾ ਕੀਤਾ ਹੈ।

error: Content is protected !!