Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
10
ਕੋਰੋਨਾ ਨਾਲ ਇਕ ਹਫ਼ਤੇ ‘ਚ ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ
National
Punjab
ਕੋਰੋਨਾ ਨਾਲ ਇਕ ਹਫ਼ਤੇ ‘ਚ ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ
May 10, 2021
Voice of Punjab
ਕੋਰੋਨਾ ਨਾਲ ਇਕ ਹਫ਼ਤੇ ‘ਚ ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਸੰਗਰੂਰ (ਵੀਓਪੀ ਬਿਊਰੋ) -_ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਆਏ ਦਿਨੀਂ ਕਈ ਮਰੀਜ਼ ਕੋਰੋਨਾ ਨਾਲ ਦਮ ਤੋੜ ਰਹੇ ਹਨ। ਸੰਗਰੂਰ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਪਰਿਵਾਰ ਵਿਚ ਸਾਬਕਾ ਸਰਪੰਚ ਸਮੇਤ ਦੋ ਬੇਟੇ ਅਤੇ ਇਕ ਵਿਆਹੁਤਾ ਧੀ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਏ।
ਇਸ ਭਿਆਨਕ ਦੁਖਾਂਤ ਤੋਂ ਬਾਅਦ ਪਿੰਡ ਦੇ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਬਿਮਾਰੀ ਦੀ ਮਾਰ ਸਭ ਤੋਂ ਪਹਿਲਾਂ ਸਾਬਕਾ ਸਰਪੰਚ ਦੀ 55 ਸਾਲਾ ਧੀ ਸੁਖਜੀਤ ਕੌਰ ਉੱਤੇ ਪਈ ਅਤੇ 1 ਮਈ ਨੂੰ ਉਸ ਦੀ ਮੌਤ ਗਈ। ਇਸ ਤੋਂ ਬਾਅਦ 4 ਮਈ ਨੂੰ ਸਰਪੰਚ ਤਿਰਲੋਕ ਸਿੰਘ ਇਸ ਬਿਮਾਰੀ ਦੇ ਚਲਦਿਆਂ ਦੁਨੀਆਂ ਤੋਂ ਚਲ ਵਸੇ।
ਸਰਪੰਚ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਹਰਪਾਲ ਸਿੰਘ ਅਤੇ ਜਸਪਾਲ ਸਿੰਘ ਵੀ ਕੋਰੋਨਾ ਪੀੜਤ ਪਾਏ ਗਏ। ਦੋਵਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਹਨਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਹਰਪਾਲ ਸਿੰਘ ਨੇ 7 ਮਈ ਨੂੰ ਅਤੇ ਜਸਪਾਲ ਸਿੰਘ ਨੇ 8 ਮਈ ਨੂੰ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਹੋਰ ਵੀ ਮਰੀਜ਼ ਇਲਾਜ ਅਧੀਨ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੋਰ ਵੀ ਮੌਤਾਂ ਹੋਈਆਂ ਹਨ।
Post navigation
ਅਮਰੀਕਾ ਤੋਂ ਆਇਆ ਸਿੱਖ ਡਾਕਟਰ ਕਰੇਗਾ ਪੰਜਾਬ ਦੇ ਕੋਰੋਨਾ ਮਰੀਜ਼ ਠੀਕ
ਅਮਿਤਾਭ ਬੱਚਨ ਨੇ ਸਿੱਖ ਕੌਮ ਦੀ ਸੇਵਾ ਦੀ ਕੀਤੀ ਸ਼ਲਾਘਾ, 2 ਕਰੋੜ ਰੁਪਏ ਵੀ ਕੀਤੇ ਦਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us