ਕੋਰੋਨਾ ਨਾਲ ਇਕ ਹਫ਼ਤੇ ‘ਚ ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਕੋਰੋਨਾ ਨਾਲ ਇਕ ਹਫ਼ਤੇ ‘ਚ ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸੰਗਰੂਰ (ਵੀਓਪੀ ਬਿਊਰੋ)  -_ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਆਏ ਦਿਨੀਂ ਕਈ ਮਰੀਜ਼ ਕੋਰੋਨਾ ਨਾਲ ਦਮ ਤੋੜ ਰਹੇ ਹਨ। ਸੰਗਰੂਰ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਪਰਿਵਾਰ ਵਿਚ ਸਾਬਕਾ ਸਰਪੰਚ ਸਮੇਤ ਦੋ ਬੇਟੇ ਅਤੇ ਇਕ ਵਿਆਹੁਤਾ ਧੀ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਏ।

ਇਸ ਭਿਆਨਕ ਦੁਖਾਂਤ ਤੋਂ ਬਾਅਦ ਪਿੰਡ ਦੇ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਬਿਮਾਰੀ ਦੀ ਮਾਰ ਸਭ ਤੋਂ ਪਹਿਲਾਂ ਸਾਬਕਾ ਸਰਪੰਚ ਦੀ 55 ਸਾਲਾ ਧੀ ਸੁਖਜੀਤ ਕੌਰ ਉੱਤੇ ਪਈ ਅਤੇ 1 ਮਈ ਨੂੰ ਉਸ ਦੀ ਮੌਤ ਗਈ। ਇਸ ਤੋਂ ਬਾਅਦ 4 ਮਈ ਨੂੰ ਸਰਪੰਚ ਤਿਰਲੋਕ ਸਿੰਘ ਇਸ ਬਿਮਾਰੀ ਦੇ ਚਲਦਿਆਂ ਦੁਨੀਆਂ ਤੋਂ ਚਲ ਵਸੇ।

ਸਰਪੰਚ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਹਰਪਾਲ ਸਿੰਘ ਅਤੇ ਜਸਪਾਲ ਸਿੰਘ ਵੀ ਕੋਰੋਨਾ ਪੀੜਤ ਪਾਏ ਗਏ। ਦੋਵਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਹਨਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਹਰਪਾਲ ਸਿੰਘ ਨੇ 7 ਮਈ ਨੂੰ ਅਤੇ ਜਸਪਾਲ ਸਿੰਘ ਨੇ 8 ਮਈ ਨੂੰ ਦਮ ਤੋੜ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਹੋਰ ਵੀ ਮਰੀਜ਼ ਇਲਾਜ ਅਧੀਨ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੋਰ ਵੀ ਮੌਤਾਂ ਹੋਈਆਂ ਹਨ।

error: Content is protected !!