ਅਮਿਤਾਭ ਬੱਚਨ ਨੇ ਸਿੱਖ ਕੌਮ ਦੀ ਸੇਵਾ ਦੀ ਕੀਤੀ ਸ਼ਲਾਘਾ, 2 ਕਰੋੜ ਰੁਪਏ ਵੀ ਕੀਤੇ ਦਾਨ

ਅਮਿਤਾਭ ਬੱਚਨ ਨੇ ਸਿੱਖ ਕੌਮ ਦੀ ਸੇਵਾ ਦੀ ਕੀਤੀ ਸ਼ਲਾਘਾ, 2 ਕਰੋੜ ਰੁਪਏ ਵੀ ਕੀਤੇ ਦਾਨ

ਮੁੰਬਈ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਕਈ ਅਦਾਕਾਰ ਅੱਗੇ ਆਏ ਹਨ। ਹੁਣ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਪੰਜਾਬ ਵਿਚ ਵੱਧ ਰਹੇ ਕੋਰੋਨਾ ਨੂੰ ਦੇਖਦੇ ਹੋਏ ਪੰਜਾਬ ਦੇ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਰੁਪਏ ਨਾਲ ਮਾਲ਼ੀ ਮਦਦ ਕੀਤੀ ਹੈ।

ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ।

300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ ‘ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ’ ਦਾ ਨਾਂ ਦਿੱਤਾ ਗਿਆ ਹੈ।ਇਸ ਕੋਵਿਡ ਕੇਅਰ ਵਿੱਚ, ਕੋਰੋਨਾ ਦੇ ਮਰੀਜ਼ਾਂ ਲਈ ਡਾਕਟਰਾਂ, ਪੈਰਾ ਮੈਡੀਕਲ ਤੋਂ ਇਲਾਵਾ ਐਂਬੂਲੈਂਸ ਤੇ ਆਕਸੀਜਨ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਕੋਰੋਨਾ ਦੇ ਮਰੀਜ਼ਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਮਿਲਣਗੀਆਂ।

ਦਿੱਲੀ ਸਿੱਖ ਗੁਰਦਵਾਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨ ਵਿਚ ਅਮਿਤਾਭ ਬੱਚਨ ਦੀ ਤਾਰੀਫ ਕੀਤੀ ਤੇ ਕਿਹਾ ‘ਜਦੋਂ ਦਿੱਲੀ ਵਿੱਚ ਰੋਜ਼ਾਨਾ ਆਕਸੀਜਨ ਦੀ ਘਾਟ ਹੁੰਦੀ ਸੀ, ਤਾਂ ਅਮਿਤਾਭ ਬੱਚਨ ਹਰ ਰੋਜ਼ ਫੋਨ ਕਰਕੇ ਕੋਰੋਨਾ ਸੈਂਟਰ ਦੀ ਜਾਣਕਾਰੀ ਲੈਂਦੇ ਸਨ। ਇਸ ਤੋਂ ਪਹਿਲਾਂ ਅਮਿਤਾਭ ਬਚਨ ਨੇ 2 ਕਰੋੜ ਦਾ ਦਾਨ ਦਿੰਦੇ ਹੋਏ ਕਿਹਾ ”ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ’ ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ। ਹਾਲ ਹੀ ਦੇ ਵਿੱਚ ਮਸ਼ਹੂਰ ਬੌਲੀਵੁਡ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਇਸ ਕੋਵਿਡ ਸੈਂਟਰ ਦੀ ਉਸਾਰੀ ਲਈ ਫੰਡਿੰਗ ਕੀਤੀ ਸੀ। ਹਾਲਾਂਕਿ ਰੋਹਿਤ ਵੱਲੋਂ ਦਾਨ ਕੀਤੀ ਗਈ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ।

error: Content is protected !!