Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
11
ਕੋਰੋਨਾ ਨਾਲ ਦੋ ਜੌੜੇ ਬੱਚਿਆਂ ਦੀ ਹੋਈ ਮੌਤ, ਥੋੜੀ ਦੇਰ ਬਾਅਦ ਮਾਂ ਨੇ ਵੀ ਤੋੜਿਆ ਦਮ
international
National
Punjab
ਕੋਰੋਨਾ ਨਾਲ ਦੋ ਜੌੜੇ ਬੱਚਿਆਂ ਦੀ ਹੋਈ ਮੌਤ, ਥੋੜੀ ਦੇਰ ਬਾਅਦ ਮਾਂ ਨੇ ਵੀ ਤੋੜਿਆ ਦਮ
May 11, 2021
Voice of Punjab
ਕੋਰੋਨਾ ਨਾਲ ਦੋ ਜੌੜੇ ਬੱਚਿਆਂ ਦੀ ਹੋਈ ਮੌਤ, ਥੋੜੀ ਦੇਰ ਬਾਅਦ ਮਾਂ ਨੇ ਵੀ ਤੋੜਿਆ ਦਮ
ਪਟਿਆਲਾ (ਵੀਓਪੀ ਬਿਊਰੋ) – ਕੋਰੋਨਾ ਨੇ ਹੁਣ ਗਰਭਵਤੀ ਔਰਤ ਨੂੰ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਤੋਂ ਇਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪਹਿਲਾਂ ਔਰਤ ਦੇ 2 ਬੱਚਿਆਂ ਦੀ ਮੌਤ ਹੋ ਗਈ ਤੇ ਥੋੜੀ ਦੇਰ ਬਾਅਦ ਔਰਤ ਨੇ ਵੀ ਦਮ ਤੋੜ ਦਿੱਤਾ।
ਮ੍ਰਿਤਕਾ ਦੀ ਪਛਾਣ ਸੰਗਰੂਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਵਜੋਂ ਹੋਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਦੀ ਸੋਮਵਾਰ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ।
ਗਾਇਨਾਕਾਲੋਜੀ ਵਿਭਾਗ ਦੇ ਡਾਕਟਰਾਂ ਨੇ ਕਿਹਾ ਕਿ ਇਕ ਬੱਚਾ ਅਜੇ ਜੰਮਿਆ ਹੀ ਸੀ, ਜਦੋਂ ਕਿ ਦੂਜੇ ਦੀ ਜਨਮ ਤੋਂ ਕੁਝ ਘੰਟਿਆਂ ਬਾਅਦ ਮੌਤ ਹੋ ਗਈ। ਇਹ ਔਰਤ 29 ਹਫ਼ਤਿਆਂ ਦੀ ਗਰਭਵਤੀ ਸੀ ਅਤੇ ਉਸ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਪਹਿਲਾਂ ਉਸ ਨੂੰ ਗੰਭੀਰ ਸਾਹ ਦੀ ਇਨਫੈਕਸ਼ਨ (ਐੱਸ.ਆਰ.ਆਈ.) ਕਰਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਦੇ ਗਾਇਨੀਕਾਲੋਜੀ ਵਿਭਾਗ ਦੇ ਮੁਖੀ ਡਾ. ਪਰਨੀਤ ਕੌਰ ਨੇ ਅਤੇ ਸੁਪਰਿੰਟੈਂਡੈਂਟ ਨੇ ਕਿਹਾ “ਸਾਨੂੰ ਗਰਭਵਤੀ ਔਰਤ ਨੂੰ ਕੋਵਿਡ ਆਈਸੋਲੇਸ਼ਨ ਵਾਰਡ ਤੋਂ ਗਰਭਵਤੀ ਵਿਭਾਗ ਵਿਚ ਤਬਦੀਲ ਕਰਨਾ ਪਿਆ। ਬਦਕਿਸਮਤੀ ਨਾਲ ਤਿੰਨਾਂ ਜੀਆਂ ਵਿੱਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਸਾਡੀਆਂ ਟੀਮਾਂ ਨੇ ਤਿੰਨਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ।
Post navigation
17 ਮਈ ਤੱਕ ਇਹ ਟ੍ਰੇਨਾਂ ਹੋਈਆਂ ਰੱਦ, ਜੇ ਤੁਸੀਂ ਕਿਤੇ ਜਾਣ ਦਾ ਪਲਾਨ ਕੀਤਾ ਹੈ ਤਾਂ ਜ਼ਰੂਰ ਖ਼ਬਰ ਪੜ੍ਹੋ
ਸ਼ਰਾਬ ਦੇ ਟਰੱਕ ‘ਚ ਲੱਗਣ ਕਾਰਨ, ਆਪ ਤੇ ਕਾਂਗਰਸੀ ਆਗੂਆਂ ਸਣੇ 3 ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us