ਸ੍ਰੀ ਚਮਕੌਰ ਸਾਹਿਬ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਦਾ ਕੀਤਾ ਗਿਆ ਦੌਰਾ

ਸ੍ਰੀ ਚਮਕੌਰ ਸਾਹਿਬ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਦਾ ਕੀਤਾ ਗਿਆ ਦੌਰਾ

ਕੋਰੋਨਾ ਮਹਾਂਮਾਰੀ ਦੇ ਚਲਦੇ ਚਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕਤ ਕੀਤਾ ਗਿਆ ਖਾਸ ਤੌਰ ਤੇ ਦੁਕਾਨਦਾਰਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ ਜੋ ਵੀ ਦੁਕਾਨਦਾਰਾ ਨੂੰ ਟਾਇਮ ਦਿੱਤੇ ਗਏ ਹਨ ਉਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਸਮੇਂ ਸਮੇਂ ਪਰ ਖੋਲ੍ਹ ਸਕਦਾ ਹੈ ਤੇ ਦੁਕਾਨਾਂ ਤੇ ਬਹੁਤੀ ਭੀੜ ਨਾ ਇਕੱਠੀ ਕਰਨ ਇੱਕ ਇੱਕ ਕਰਕੇ ਦੁਕਾਨਦਾਰ ਲੋਕਾਂ ਨੂੰ ਸਾਮਾਨ ਦੇਣ ਇਸ ਮੌਕੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੇ ਦਿਤੇ ਨਿਰਦੇਸ਼ਾਂ ਅਨੁਸਾਰ ਹੀ ਪੂਰੇ ਸ਼ਹਿਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਿਹੜੇ ਦੁਕਾਨਦਾਰਾਂ ਨੂੰ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ ਉਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਸਕਦਾ ਹੈ ਜਿਹੜਾ ਦੁਕਾਨਦਾਰ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਏ ਐੱਸ ਆਈ ਧਰਮਪਾਲ ਏ ਐਸ ਆਈ ਹਰਜੀਤ ਸਿੰਘ ਏ ਐੱਸ ਆਈ ਰਾਕੇਸ਼ ਕੁਮਾਰ ਏ ਐਸ ਆਈ ਬੱਲਬ ਸਿੰਘ ਏ ਐਸ ਆਈ ਰਾਜਿੰਦਰ ਸਿੰਘ ਹੌਲਦਾਰ ਜਗਜੀਤ ਸਿੰਘ ਹੌਲਦਾਰ ਗੁਰਵਿੰਦਰ ਸਿੰਘ ਇਕਬਾਲ ਸਿੰਘ ਆਦਿ ਹਾਜ਼ਰ ਸਨ

error: Content is protected !!