ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਵਿੱਚ ਸਟੋਰੀ ਟੈਲਿੰਗ ਪ੍ਰਤੀਯੋਗਿਤਾ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਵਿੱਚ ਸਟੋਰੀ ਟੈਲਿੰਗ ਪ੍ਰਤੀਯੋਗਿਤਾ

 

ਜਲੰਧਰ, 12 ਮਈ (ਰਿਧੀ ਭੰਡਾਰੀ) ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਰਾਇਲ ਵਰਲਡ ਸਕੂਲ ਨੂਰਪੁਰ ਰੋਡ ਵਿੱਚ ਸਤੱਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਇੰਗਲਿਸ਼ ਸਟੋਰੀ ਟੈਲਿੰਗ ਪ੍ਰਤੀਯੋਗਿਤਾ ਆਨਲਾਈਨ ਕਰਵਾਈ ਗਈ। ਕਹਾਣੀ ਸੁਣਾਉਣ ਦੀ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਪੂਰੇ ਮਨ ਦੇ ਨਾਲ ਭਾਗ ਲਿਆ।

ਜਿਸ ਤਰ੍ਹਾਂ ਉਨ੍ਹਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਮੰਤਰ ਮੁਗਧ ਕਰ ਦੇਣ ਵਾਲੀਆਂ ਕਹਾਣੀਆਂ ਸੁਣਾਈਆਂ, ਉਹ ਅਤਿਅੰਤ ਸ਼ਲਾਘਾਯੋਗ ਹੈ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ‘ਓਵਰਕਮਿੰਗ ਦਾ ਮੌਨਸਟਰ’ ਅਤੇ ‘ਫਲੇਅਰ ਇਸ ਸਟੈਪਿੰਗ ਸਟੋਨ ਟੂ ਸਕਸੈਸ’ ਵਿਸ਼ਿਆਂ ਉੱਤੇ ਆਪਣੀਆਂ ਕਹਾਣੀਆਂ ਪ੍ਰਸਤੁੱਤ ਕੀਤੀਆਂ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਹੈ ਬੱਚਿਆਂ ਦੀ ਕਮਿਊਨੀਕੇਸ਼ਨ ਸਕਿੱਲ ਨੂੰ ਨਿਖਾਰਨਾ। ਪ੍ਰਤੀਯੋਗਿਤਾ ਦਾ ਆਯੋਜਨ ਜ਼ੂਮ ਐਪ ਉੱਤੇ ਕੀਤਾ ਗਿਆ।

ਇਸ ਪ੍ਰਤੀਯੋਗਿਤਾ ਦਾ ਪਰਿਣਾਮ ਇਸ ਪ੍ਰਕਾਰ ਰਿਹਾ-
ਗ੍ਰੀਨ ਮਾਡਲ ਟਾਊਨ ਵਿੱਚ ਗੌਰਾਂਗੀ ਗੋਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਦੂਸਰਾ ਸਧਾਨ ਗਰਿਮਾ ਭਾਟੀਆ ਅਤੇ ਓਮਾਂਸ਼ੀ ਨੇ ਪ੍ਰਾਪਤ ਕੀਤਾ।
ਲੋਹਾਰਾਂ ਬ੍ਰਾਂਚ ਤੋਂ ਰੀਤ ਸੋਈ ਨੇ ਪਹਿਲਾ ਸਥਾਨ ਅਤੇ ਜਾਨ੍ਹਵੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੈਂਟ ਜੰਡਿਆਲਾ ਰੋਡ ਵਿੱਚ ਸ਼ਿ੍ਰਸ਼ਟੀ ਭਸੀਨ ਪਹਿਲੇ ਸਥਾਨ ਉੱਤੇ ਅਤੇ ਕਾਸ਼ਵੀ ਅਗਰਵਾਲ ਦੂਸਰੇ ਸਥਾਨ ਉੱਤੇ ਰਹੇ। ਨੂਰਪੁਰ ਬ੍ਰਾਂਚ ਵਿੱਚ ਦੀਆ ਵੈਦ ਨੇ ਪਹਿਲਾ ਸਥਾਨ ਅਤੇ ਕੂਨਾਲ ਸ਼ਰਮਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਪੂਰਥਲਾ ਰੋਡ ਬ੍ਰਾਂਚ ਵਿੱਚ ਗਰਿਮਾ ਨੇ ਪਹਿਲਾ ਸਥਾਨ ਅਤੇ ਹਰਸ਼ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

error: Content is protected !!