ਜਲੰਧਰ ਦਾ ਮੁੰਡਾ ਆਪਣੇ ਸਾਥੀ ਸਣੇ ਦਿੱਲੀ ਤੋਂ ਲਿਆ ਰਿਹਾ ਸੀ 15000 ਨਸ਼ੀਲੀਆਂ ਗੋਲੀਆਂ, ਚੜਿਆ ਪੁਲਿਸ ਹੱਥੇ

ਜਲੰਧਰ ਦਾ ਮੁੰਡਾ ਆਪਣੇ ਸਾਥੀ ਸਣੇ ਦਿੱਲੀ ਤੋਂ ਲਿਆ ਰਿਹਾ ਸੀ 15000 ਨਸ਼ੀਲੀਆਂ ਗੋਲੀਆਂ, ਚੜਿਆ ਪੁਲਿਸ ਹੱਥੇ

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) ਹਲਕਾ ਲੰਬੀ ਦੇ ਨਾਲ ਲਗਦੀਆਂ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦਾਂ ਹੋਣ ਕਰਕੇ ਨਸ਼ੇ ਦੀ ਤਸਕਰੀ ਪੰਜਾਬ ਵਿਚ ਹੁੰਦੀ ਰਹਿਦੀ ਹੈ | ਇਸ ਨੂੰ ਰੋਕਣ ਲਈ ਜਿਲਾ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਦੇ ਚਲਦੇ ਥਾਣਾ ਲੰਬੀ ਦੀ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਲੰਬੀ ਕੋਲ ਇਕ ਨਾਕੇ ਦੌਰਾਨ ਦਿੱਲੀ ਤੋਂ ਲਿਆ ਰਹੇ 15 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ।

ਥਾਣਾ ਲੰਬੀ ਦੇ ਪੁਲਿਸ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਇਹ ਦੋ ਨੌਜਵਾਨ ਦਿੱਲੀ ਤੋਂ 15 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਲੈ ਆ ਰਹੇ ਸਨ | ਜਿਨਾਂ ਨੂੰ ਪੁਲਿਸ ਨਾਕੇ ਦੌਰਾਨ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਵਿਕੀ ਕੁਮਾਰ ਵਾਸੀ ਮਲੋਟ ਅਤੇ ਗੌਰਵ ਛਾਬੜਾ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ | ਇਹਨਾਂ ਖਿਲਾਫ ਥਾਨਾ ਲੰਬੀ ਵਿਖੇ ਮਾਮਲਾ ਦਰਜ ਕਰਕੇ ਅੱਜ ਮਾਨਜੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

error: Content is protected !!