ਸੜਕ ‘ਤੇ ਜੁਰਾਬਾਂ ਵੇਚਣ ਵਾਲੇ ਲੜਕੇ ਦੀ ਡੀਸੀ ਲੁਧਿਆਣਾ ਨੇ ਸਕੂਲ ‘ਚ ਕਰਵਾਈ ਅਡਮੀਸ਼ਨ

ਸੜਕ ‘ਤੇ ਜੁਰਾਬਾਂ ਵੇਚਣ ਵਾਲੇ ਲੜਕੇ ਦੀ ਡੀਸੀ ਲੁਧਿਆਣਾ ਨੇ ਸਕੂਲ ‘ਚ ਕਰਵਾਈ ਅਡਮੀਸ਼ਨ

ਲੁਧਿਆਣਾ (ਵੀਓਪੀ ਬਿਊਰੋ) – ਬੀਤੇਂ ਦਿਨ ਇਕ ਲੜਕੇ ਦੀ ਸੜਕ ‘ਤੇ ਜੁਰਾਬਾਂ ਵੇਚਦੇ ਦੀ ਵੀਡੀਓ ਵਾਇਰਲ ਹੋ ਰਹੀ ਸੀ। 11 ਸਾਲ ਦਾ ਵੰਸ਼ ਸਿੰਘ ਘਰ ਦੀ ਗਰੀਬੀ ਕਰਕੇ ਮਿਹਨਤ ਕਰ ਰਿਹਾ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਵੰਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀ ਗੱਲ ਕੀਤੀ ਤੇ ਬਾਅਦ ਵਿਚ ਵੰਸ਼ ਸਿੰਘ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਹ ਬੱਚਾ ਘਰ ਦੀ ਗਰੀਬੀ ਕਰਕੇ ਸਕੂਲ ਨਹੀਂ ਜਾਂਦਾ ਸੀ ਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਸਕੂਲ ਜਾਇਆ ਕਰੇ ਉਸਦੀ ਪੜ੍ਹਾਈ ਦਾ ਖਰਚਾ ਵੀ ਪੰਜਾਬ ਸਰਕਾਰ ਹੀ ਕਰੇਗੀ।

ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੰਸ਼ ਦਾ ਦਾਖ਼ਲਾ ਪੀਏਯੂ ਸਕੂਲ ਵਿਚ ਕਰਵਾ ਦਿੱਤਾ ਹੈ। ਡੀਸੀ ਨੇ ਕਿਹਾ ਕਿ ਹੁਣ ਬੱਚੇ ਦੀ ਪੜ੍ਹਾਈ ਨਹੀਂ ਰੁਕੇਗੀ ਤੇ ਪੜ੍ਹਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਪਰਿਵਾਰ ਨੇ ਵੀ ਇਸ ਫੈਸਲੇ ਨਾਲ ਸਹਿਮਤੀ ਜਤਾਈ ਹੈ।

error: Content is protected !!