ਹਸਪਤਾਲ ਦਾ ਗੇਟ ਬੰਦ ਹੋਣ ਕਰਕੇ ਗਰਭਵਤੀ ਔਰਤ ਨੇ ਟੱਪਣ ਦੀ ਕੀਤੀ ਕੋਸ਼ਿਸ਼, ਇਕ ਬੱਚੇ ਦੀ ਹੋਈ ਮੌਤ

ਹਸਪਤਾਲ ਦਾ ਗੇਟ ਬੰਦ ਹੋਣ ਕਰਕੇ ਗਰਭਵਤੀ ਔਰਤ ਨੇ ਟੱਪਣ ਦੀ ਕੀਤੀ ਕੋਸ਼ਿਸ਼, ਇਕ ਬੱਚੇ ਦੀ ਹੋਈ ਮੌਤ

ਰੂਪਨਗਰ (ਵੀਓਪੀ ਬਿਊਰੋ) –  ਜ਼ਿਲ੍ਹੇ ਦੇ ਵੈਟਰਨਰੀ ਹਸਪਤਾਲ ਦੇ ਪਿੱਛੇ ਝੁੱਗੀਆਂ ਵਿੱਚ ਰਹਿੰਦੀ ਇੱਕ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਲੈ ਕੇ ਜਾਣ ਮੌਕੇ ਰਸਤੇ ਵਿੱਚ ਹੀ ਦੋ ਜੌੜੇ ਮੁੰਡਿਆਂ ਨੂੰ ਜਨਮ ਦਿੱਤਾ। ਪਰ ਜਦੋਂ ਗਰਭਵਤੀ ਔਰਤ ਨੂੰ ਵੈਟਰਨਰੀ ਹਸਪਤਾਲ ਦੇ ਗੇਟ ਉਪਰ ਤੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਇੱਕ ਬੱਚਾ ਹੇਠਾਂ ਡਿੱਗ ਗਿਆ , ਜਿਸ ਦੀ ਮੌਤ ਹੋ ਗਈ । ਜਦੋਂ ਕਿ ਔਰਤ ਦੇ ਪਰਿਵਾਰ ਨੇ ਗਰਭਵਤੀ ਨੂੰ ਹੇਠਾਂ ਜ਼ਮੀਨ ਉੱਤੇ ਲਿਟਾ  ਦਿੱਤਾ ਅਤੇ ਉਸ ਤੋਂ ਬਾਅਦ ਦੂਜੇ ਬੱਚੇ ਦਾ ਜਨਮ ਹੋਇਆ।

ਪੀੜਤ ਔਰਤ ਦੀ ਦਰਾਣੀ ਪੂਜਾ ਨੇ ਦੱਸਿਆ ਕਿ ਉਸ ਦੀ ਜਠਾਣੀ ਸੁਨੀਤਾ ਪਤਨੀ ਸੁਖਦੇਵ ਸਿੰਘ ਨੂੰ ਐਤਵਾਰ ਰਾਤ ਨੂੰ ਤੇਜ਼ ਦਰਦ ਹੋਣ ਲੱਗਾ, ਜਦੋਂ ਉਹ ਆਪਣੇ ਪਰਿਵਾਰ ਨਾਲ ਜਠਾਣੀ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਲੈ ਕੇ ਜਾਣ ਲੱਗੇ ਤਾਂ ਵੈਟਰਨਰੀ ਹਸਪਤਾਲ ਦਾ ਗੇਟ ਬੰਦ ਸੀ ਅਤੇ ਤਾਲਾ ਲੱਗਾ ਹੋਇਆ ਸੀ, ਦੂਜਾ ਕੋਈ ਰਸਤਾ ਨਹੀਂ ਹੋਣ ਦੇ ਕਾਰਨ ਉਨ੍ਹਾਂ ਨੇ ਜਠਾਣੀ ਨੂੰ ਗੇਟ ਤੋਂ ਉਪਰੋ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਜਠਾਣੀ ਨੂੰ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ। ਜਿਸ ਕਾਰਨ ਇੱਕ ਬੱਚਾ ਹੇਠਾਂ ਜ਼ਮੀਨ ਉੱਤੇ ਡਿੱਗ ਗਿਆ। ਜਿਸ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ । ਜਿਸਦੇ ਬਾਅਦ ਉਨ੍ਹਾਂ ਨੇ ਜਠਾਣੀ ਸੁਨੀਤਾ ਨੂੰ ਉਥੇ ਹੀ ਜ਼ਮੀਨ ਉੱਤੇ ਲਿਟਾ  ਦਿੱਤਾ ਅਤੇ ਬਾਅਦ ਵਿਚ ਦੂਜੇ ਬੱਚੇ ਨੇ ਜਨਮ ਲਿਆ। ਜਿਸਦੇ ਬਾਅਦ ਉਹ ਆਪਣੀ ਜਠਾਣੀ ਨੂੰ ਲੈ ਕੇ ਘਰ ਚਲੇ ਗਏ।

ਇਸ ਮੌਕੇ ਝੁੱਗੀ ਵਾਸੀ ਪ੍ਰੀਤੀ, ਸ਼ਾਂਤੀ ਦੇਵੀ , ਪੂਜਾ, ਗੰਗਾ, ਸੁਪਨਾ, ਸਰਸਵਤੀ , ਰਜਨੀ, ਜੁਗਨੂ, ਤੁਲਸੀ, ਜਤਿੰਦਰ, ਰਜਿੰਦਰ ਅਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਹਾਦਸਾ ਵੈਟਰਨਰੀ ਹਸਪਤਾਲ ਰੋਪੜ ਦਾ ਗੇਟ ਬੰਦ ਹੋਣ ਦੇ ਕਾਰਨ ਹੋਇਆ ਹੈ । ਉਹ ਇਸ ਝੁੱਗੀਆਂ ਵਿੱਚ ਪਿਛਲੇ ਕਰੀਬ 40 ਸਾਲ ਤੋਂ ਰਹਿ ਰਹੇ ਹਨ। ਉਨ੍ਹਾਂ ਦੀਆਂ ਝੁੱਗੀਆਂ ਲਈ ਇਹੀ ਇੱਕ ਰਸਤਾ ਹੈ ਲੇਕਿਨ ਬਾਅਦ ਵਿੱਚ ਉਨ੍ਹਾਂ ਦੀ ਝੁੱਗੀਆਂ ਦੇ ਅੱਗੇ ਵੈਟਰਨਰੀ ਹਸਪਤਾਲ ਬਣ ਗਿਆ ।

ਪਹਿਲਾਂ ਜਿੰਨੇ ਵੀ ਡਾਕਟਰ ਆਏ ਉਨ੍ਹਾਂ ਨੇ ਕਦੇ ਵੀ ਗੇਟ ਬੰਦ ਨਹੀਂ ਕਰਵਾਇਆ ਪਰ ਜਦੋਂ ਤੋਂ ਵੈਟਰਨਰੀ ਹਸਪਤਾਲ ਵਿੱਚ ਮਹਿਲਾ ਡਾਕਟਰ ਆਈ ਹੈ ਉਸ ਨੇ ਸ਼ਾਮ ਨੂੰ ਛੁੱਟੀ ਹੋਣ ਦੇ ਬਾਅਦ ਗੇਟ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਉਹ ਪ੍ਰਸ਼ਾਸਨ ਦੇ ਕੋਲ ਵੀ ਗਏ ਲੇਕਿਨ ਡੀਸੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਦੂਜੇ ਪਾਸੇ ਤੋਂ ਰਸਤਾ ਦਿੱਤਾ ਜਾਵੇਗਾ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਰਸਤਾ ਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੇਟ ਦੇ ਨਾਲ ਇੱਕ ਛੋਟਾ ਗੇਟ ਵੀ ਹੈ। ਜਿਸਨੂੰ ਵੈਲਡਿੰਗ ਕਰਕੇ ਪੱਕੇ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ,ਤ ਜੇਕਰ ਛੋਟਾ ਗੇਟ ਖੁੱਲ੍ਹਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ। ਉਨ੍ਹਾਂ ਮੰਗ ਦੀ ਕਿ ਜਦੋਂ ਤੱਕ ਉਨ੍ਹਾਂ ਨੂੰ ਦੂਜੇ ਪਾਸੇ ਤੋਂ ਰਸਤਾ ਨਹੀਂ ਮਿਲ ਜਾਂਦਾ ਉਦੋਂ ਤੱਕ ਵੈਟਰਨਰੀ ਹਸਪਤਾਲ ਦਾ ਗੇਟ ਖੁੱਲ੍ਹਾ ਰੱਖਿਆ ਜਾਵੇ।

error: Content is protected !!