Big Breaking – ਬਠਿੰਡਾ ਰੇਪ ਮਾਮਲੇ ਦੇ ਦੋਸ਼ੀ ਥਾਣੇਦਾਰ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼

Big Breaking – ਬਠਿੰਡਾ ਰੇਪ ਮਾਮਲੇ ਦੇ ਦੋਸ਼ੀ ਥਾਣੇਦਾਰ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼

ਬਠਿੰਡਾ (ਵੀਓਪੀ ਬਿਊਰੋ) ਬੀਤੇ ਦਿਨੀਂ ਇਕ ਮਹਿਲਾ ਦੇ ਨਾਲ ਜਬਰਦਸਤੀ ਕਰਨ ਵਾਲੇ ਥਾਣਾ CIA ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਥਾਣਾ ਨਥਾਣਾ ਅੰਦਰ ਖ਼ੁਦਕੁਸ਼ੀ ਕਰਨ ਦੀ ਕੀਤੀ । ਥਾਣੇਦਾਰ ਵੱਲੋਂ ਕਿਸੀ ਨੁਕੀਲੀ ਚੀਜ਼ ਨਾਲ ਆਪਣੀਆਂ ਨਸਾ ਕੱਟਣ ਦੀ ਕੋਸ਼ਿਸ਼ ਕੀਤੀ ਗਈ ।

ਪੁਲੀਸ ਦੁਆਰਾ ਮੈਡੀਕਲ ਸਹੂਲਤ ਦੇਣ ਲਈ ਉਸ ਨੂੰ ਤਰੁੰਤ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਦੀ ਹਾਲਤ ਹੁਣ ਠੀਕ ਹੈ, ਜਿਸ ਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਨੇ ਵੀ ਕੀਤੀ ਹੈ ।

ਤੁਹਾਨੂੰ ਦੱਸ ਦੇਈਏ ਕੀ ਉਕਤ ਥਾਣੇਦਾਰ ਵੱਲੋਂ ਇਕ ਮਹਿਲਾ ਨਾਲ ਜਬਰਦਸਤੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਜਿਸ ਤੋਂ ਬਾਅਦ ਉਸ ਦੇ ਪਿੰਡ ਵਾਲਿਆਂ ਨੇ ਉਸ ਨੂੰ ਰੰਗੇ ਹੱਥੀ ਫੜ ਉਸ ਦੀ ਵੀਡੀਓ ਵੀ ਬਣਾਈ ਸੀ । 

ਇਸ ਘਟਨਾ ਤੋਂ ਬਾਅਦ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਸਸਪੇਂਡ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।

error: Content is protected !!