ਕੋਰੋਨਾ ਮਹਾਂਮਾਰੀ ਦੌਰਾਨ ਵੀ ਲਾਲਚੀ ਬਣਿਆ ਜਲੰਧਰ ਦਾ ਟੈਗੋਰ ਹਸਪਤਾਲ

ਕੋਰੋਨਾ ਮਹਾਂਮਾਰੀ ਦੌਰਾਨ ਵੀ ਲਾਲਚੀ ਬਣਿਆ ਜਲੰਧਰ ਦਾ ਟੈਗੋਰ ਹਸਪਤਾਲ

ਕੋਰੋਨਾ ਟੈਸਟਾਂ ਦੇ ਵਾਧੂ ਪੈਸੇ ਵਸੂਲਣਾ ਪਿਆ ਮਹਿੰਗਾ, ਜ਼ਿਲ੍ਹਾ ਪ੍ਰਸਾਸ਼ਨ ਨੇ ਲਿਆ ਵੱਡਾ ਐਕਸ਼ਨ

ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਮਹਾਂਮਾਰੀ ਦੌਰਾਨ ਨਿੱਜੀ ਹਸਪਤਾਲਾ ਵਲੋਂ ਮਰੀਜ਼ਾਂ ਦੀ ਲੁੱਟ-ਖਸੁੱਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਜਲੰਧਰ ਦੇ ਵੱਡੇ ਟੈਗੋਰ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਮਰੀਜ਼ਾਂ ਦੇ ਮਹਿੰਗੇ ਟੈਸਟਾਂ ਕਰਨਾ ਟੈਗੋਰ ਹਸਪਤਾਲ ਨੂੰ ਮਹਿੰਗਾ ਪੈ ਗਿਆ ਹੈ। ਹੁਣ ਜੇਕਰ ਟੈਗੋਰ ਹਸਪਤਾਲ ਦੋਸ਼ੀ ਪਾਇਆ ਗਿਆ ਤਾਂ ਹਸਪਤਾਲ ਨੂੰ ਮਰੀਜ਼ਾਂ ਤੋਂ ਲਏ ਵਾਧੂ ਪੈਸੇ ਵਾਪਸ ਕਰਨੇ ਪੈਣਗੇ।

ਜ਼ਿਲ੍ਹਾ ਪ੍ਰਸਾਸ਼ਨ ਨੂੰ ਜਾਣਕਾਰੀ ਮਿਲੀ ਸੀ ਕਿ ਟੈਗੋਰ ਹਸਪਤਾਲ ਕੋਰੋਨਾ ਦੇ RT-PCR ਟੈਸਟ ਦੇ ਵਾਧੂ ਪੈਸੇ ਵਸੂਲ ਰਿਹਾ ਹੈ। ਸਰਕਾਰ ਨੇ ਇਹਨਾਂ ਟੈਸਟਾਂ ਦੇ 400 ਰੁਪਏ ਨਿਰਧਾਰਿਤ ਕੀਤੇ ਹੋਏ ਹਨ ਪਰ ਟੈਗੋਰ ਹਸਪਤਾਲ ਮਰੀਜ਼ਾਂ ਕੋਲੋ 900 ਰੁਪਏ ਲੈ ਰਿਹਾ ਸੀ। ਹੁਣ ਇਹ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੜਤਾਲ ਲੋਕ ਸ਼ਿਕਾਇਤ ਅਫ਼ਸਰ ਰਣਦੀਪ ਸਿੰਘ ਗਿੱਲ ਨੂੰ ਰਿਪੋਰਟ ਸੌਂਪ ਦਿੱਤੀ ਤੇ ਰਣਦੀਪ ਸਿੰਘ ਨੇ ਹਸਪਤਾਲ ਪ੍ਰਬੰਧਨ ਨੂੰ ਤਲਬ ਕੀਤਾ।

error: Content is protected !!